ਇਸ ਸਾਲ 60 ਹਜ਼ਾਰ ਸਥਾਨਕ ਲੋਕ ਹੀ ਕਰ ਸਕਣਗੇ ਹੱਜ : ਸਾਊਦੀ ਅਰਬ

06/12/2021 5:53:18 PM

ਦੁਬਈ (ਭਾਸ਼ਾ) : ਸਾਊਦੀ ਅਰਬ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਇਸ ਸਾਲ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੱਜ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਹ ਸਾਰੇ ਸਥਾਨਕ ਹੋਣਗੇ। ਸਰਕਾਰ ਵੱਲੋਂ ਸੰਚਾਲਿਤ ਸਾਊਦੀ ਪ੍ਰੈਸ ਏਜੰਸੀ ’ਤੇ ਹੱਜ ਅਤੇ ਉਮਰਾ ਮੰਤਰਾਲਾ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ ਵਿਚ ਇਹ ਐਲਾਨ ਕੀਤਾ ਗਿਆ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਹੱਜ ਜੁਲਾਈ ਦੇ ਮੱਧ ਵਿਚ ਸ਼ੁਰੂ ਹੋਵੇਗਾ। ਇਸ ਵਿਚ 18 ਤੋਂ 65 ਸਾਲ ਦੀ ਉਮਰ ਦੇ ਲੋਕ ਹਿੱਸਾ ਲੈ ਸਕਣਗੇ। ਮੰਤਰਾਲਾ ਨੇ ਕਿਹਾ ਕਿ ਹੱਜ ਯਾਤਰੀਆਂ ਲਈ ਟੀਕਾ ਲਗਵਾਉਣਾ ਜ਼ਰੂਰੀ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਸਾਊਦੀ ਅਰਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸ ਨੇ ਹਾਜੀਆਂ ਦੀ ਸਿਹਤ ਅਤੇ ਸੁਰੱਖਿਆ ਅਤੇ ਉਨ੍ਹਾਂ ਦੇ ਦੇਸ਼ਾਂ ਦੀ ਸੁਰੱਖਿਆ ਦੇ ਬਾਰੇ ਵਿਚ ਨਿਰੰਤਰ ਵਿਚਾਰ ਵਟਾਂਦਰੇ ਦੇ ਬਾਅਦ ਇਹ ਫ਼ੈਸਲਾ ਲਿਆ ਹੈ।’ ਪਿਛਲੇ ਸਾਲ ਸਾਊਦੀ ਅਰਬ ਵਿਚ ਪਹਿਲਾਂ ਤੋਂ ਰਹਿ ਰਹੇ ਲੱਗਭਗ 1 ਹਜ਼ਾਰ ਲੋਕਾਂ ਨੂੰ ਹੀ ਹੱਜ ਲਈ ਚੁਣਿਆ ਗਿਆ ਸੀ। ਆਮ ਹਾਲਾਤ ਵਿਚ ਹਰ ਸਾਲ ਲੱਗਭਗ 20 ਲੱਖ ਮੁਸਲਮਾਨ ਹੱਜ ਕਰਦੇ ਹਨ।


cherry

Content Editor

Related News