ਸਾਊਦੀ ਅਰਬ ''ਚ ਕੋਰੋਨਾ ਵੈਕਸੀਨ ਲਈ ਕਰੀਬ 1 ਲੱਖ ਲੋਕਾਂ ਨੇ ਕਰਾਈ ਰਜਿਸਟ੍ਰੇਸ਼ਨ
Wednesday, Dec 16, 2020 - 01:56 PM (IST)
ਰਿਆਦ (ਵਾਰਤਾ): ਸਾਊਦੀ ਅਰਬ ਵਿਚ ਕੋਰੋਨਾ ਵੈਕਸੀਨ ਦੇ ਲਈ ਇਕ ਦਿਨ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਹ ਜਾਣਕਾਰੀ ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਕਿਹਾ,''ਹੁਣ ਤੱਕ 1,00,546 ਲੋਕਾਂ ਨੇ ਕੋਰੋਨਾ ਵੈਕਸੀਨ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ।''
ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕੋਰੋਨਾ ਵੈਕਸੀਨ ਦੇ ਲਈ ਰਜਿਟ੍ਰੇਸ਼ਨ ਕਰਵਾਉਣ ਦੀ ਘੋਸ਼ਣਾ ਕੀਤੀ ਸੀ। ਸ਼ੁਰੂਆਤ ਵਿਚ ਇਹ ਵੈਕਸੀਨ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ, ਪੇਸ਼ੇਵਰ ਕੰਮਾ ਦੇ ਕਾਰਨ ਇਨਫੈਕਸ਼ਨ ਦੇ ਖਤਰੇ ਵਾਲੇ ਲੋਕਾਂ ਅਤੇ ਪਹਿਲਾਂ ਤੋਂ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਮੁਹੱਈਆ ਕਰਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਹਫਤੇ ਦੀ ਖਤਮ ਹੋਣ 'ਤੇ ਸਾਊਦੀ ਅਰਬ ਦੇ ਖਾਧ ਅਤੇ ਮੈਡੀਕਲ ਅਥਾਰਿਟੀ ਨੇ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਜਰਮਨੀ ਦੀ ਦਵਾਈ ਕੰਪਨੀ ਬਾਓਏਨਟੇਕ ਦੀ ਵੈਕਸੀਨ ਦੇ ਲਈ ਰਜਿਸਟ੍ਰੇਸ਼ਨ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 262 ਫੁੱਟ ਉੱਚੇ ਪਹਾੜ ਦੀ ਚੋਟੀ ਤੋਂ ਡਿੱਗੀ ਭਾਰਤੀ ਮੂਲ ਦੀ ਬੀਬੀ, ਹੋਈ ਮੌਤ