ਹਰ ਸਾਲ ਹੱਜ ਮਗਰੋਂ ਵਧ ਜਾਂਦੀ ਹੈ ਸਾਊਦੀ ਅਰਬ ਦੀ ਆਮਦਨ, ਇਹ ਹੈ ਕਾਰਨ

Friday, Aug 04, 2017 - 09:38 AM (IST)

ਹਰ ਸਾਲ ਹੱਜ ਮਗਰੋਂ ਵਧ ਜਾਂਦੀ ਹੈ ਸਾਊਦੀ ਅਰਬ ਦੀ ਆਮਦਨ, ਇਹ ਹੈ ਕਾਰਨ

ਸਾਊਦੀ ਅਰਬ— ਦੁਨੀਆ ਭਰ ਦੇ ਲੱਖਾਂ ਮੁਸਲਮਾਨ ਹਰ ਸਾਲ ਹੱਜ ਕਰਨ ਲਈ ਸਾਊਦੀ ਅਰਬ ਜਾਂਦੇ ਹਨ। ਇਸ ਦੌਰਾਨ ਆਰਥਿਕ ਸਰਗਰਮੀਆਂ 'ਚ ਹਲਚਲ ਆਉਂਦੀ ਹੈ। ਇਕ ਰਿਪਰੋਟ ਮੁਤਾਬਕ ਪਿਛਲੇ ਸਾਲ ਲਗਭਗ 83 ਲੱਖ ਲੋਕ ਹੱਜ ਲਈ ਸਾਊਦੀ ਅਰਬ ਪੁੱਜੇ। ਇਨ੍ਹਾਂ 'ਚ 60 ਲੱਖ ਤੋਂ ਜ਼ਿਆਦਾ ਤਾਂ ਸਾਊਦੀ ਅਰਬ ਦੇ ਧਾਰਮਿਕ ਕੇਂਦਰ ਅਲ-ਉਮਰਾ ਵੀ ਸਨ। ਪਿਛਲੇ ਸਾਲ ਸਾਊਦੀ ਅਰਬ ਨੂੰ ਹੱਜ ਮਗਰੋਂ 12 ਅਰਬ ਡਾਲਰ ਦੀ ਆਮਦਨੀ ਹੋਈ।

PunjabKesari
ਭਾਰਤੀ ਮੁਦਰਾ 'ਚ ਇਹ ਰਕਮ 76 ਹਜ਼ਾਰ ਪੰਜ ਸੌ ਕਰੋੜ ਰੁਪਏ ਤੋਂ ਵਧੇਰੇ ਹੈ। ਸਾਊਦੀ ਅਰਬ ਜਾਣ ਵਾਲੇ 80,330,000 ਤੀਰਥ ਯਾਤਰੀਆਂ ਨੇ ਕੁਲ 23 ਅਰਬ ਦੀ ਰਕਮ ਉੱਥੇ ਖਰਚ ਕੀਤੀ। ਹੱਜ ਲਈ ਸਾਊਦੀ ਜਾਣ ਵਾਲੇ ਮੁਸਲਮਾਨ ਜੋ ਡਾਲਰ ਉੱਥੇ ਖਰਚਦੇ ਹਨ, ਇਹ ਉੱਥੋਂ ਦੀ ਅਰਥ-ਵਿਵਸਥਾ ਦਾ ਹਿੱਸਾ ਬਣ ਜਾਂਦਾ ਹੈ। ਇਹ ਪੂਰਾ ਪੈਸਾ ਸਾਊਦੀ ਅਰਬ ਦੀ ਆਮਦਨ ਨਹੀਂ ਪਰ ਇਸ ਨਾਲ ਉਨ੍ਹਾਂ ਦੀ ਅਰਥ-ਵਿਵਸਥਾ 'ਤੇ ਬਹੁਤ ਪ੍ਰਭਾਵ ਪੈਂਦਾ ਹੈ।


Related News