ਸਾਊਦੀ ਹਵਾਈ ਫੌਜ ਦੇ ਸੈਕੇਂਡ ਲੈਫਟੀਨੈਂਟ ਨੇ ਕੀਤੀ ਸੀ ਅਮਰੀਕਾ ਵਿਚ ਗੋਲੀਬਾਰੀ

12/08/2019 5:16:53 PM

ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐਫਬੀਆਈ) ਨੇ ਬੀਚੇ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਪੇਂਸਕੋਲਾ ਸਥਿਤ ਨੇਵੀ ਅੱਡੇ 'ਤੇ ਗੋਲੀਬਾਰੀ ਕਰਕੇ ਤਿੰਨ ਲੋਕਾਂ ਦੀ ਜਾਨ ਲੈਣ ਵਾਲੇ ਹਮਲਾਵਰ ਦੀ ਪਛਾਣ ਕਰ ਲਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ 21 ਸਾਲਾ ਮੁਹੰਮਦ ਅਲ ਸ਼ਮਰਾਨੀ ਸਾਊਦੀ ਅਰਬ ਦੀ ਹਵਾਈ ਫੌਜ ਦਾ ਸੈਕੇਂਡ ਲੈਫਟੀਨੈਂਟ ਸੀ।

ਐਫ.ਬੀ.ਆਈ. ਮੁਤਾਬਕ ਘਟਨਾ ਵਾਲੀ ਥਾਂ 'ਤੇ ਢੇਰ ਕੀਤੇ ਗਏ ਸ਼ਮਰਾਨੀ ਪੇਂਸਾਕੋਲਾ ਸਥਿਤ ਨੇਵੀ ਦੀ ਐਵੀਏਸ਼ਨ ਸਕੂਲ ਕਮਾਨ ਵਿਚ ਸਿਖਲਾਈ ਲੈ ਰਿਹਾ ਸੀ। ਸਾਊਦੀ ਅਰਬ ਦੇ ਫੌਜੀ 1970 ਤੋਂ ਹੀ ਪੇਂਸਕੋਲਾ ਵਿਚ ਸਿਖਲਾਈ ਹਾਸਲ ਕਰ ਰਹੇ ਹਨ। ਰੱਖਿਆ ਮੰਤਰਾਲੇ ਦੇ ਬੁਲਾਰੇ ਕ੍ਰਿਸ ਗਾਰਵਰ ਨੇ ਦੱਸਿਆ ਕਿ ਪੈਂਟਾਗਨ ਵਲੋਂ ਪ੍ਰਾਯੋਜਿਤ ਸਿਖਲਾਈ ਪ੍ਰੋਗਰਾਮਾਂ ਦੇ ਤਹਿਤ ਫਿਲਹਾਲ 852 ਸਾਊਦੀ ਫੌਜੀ ਅਮਰੀਕਾ ਵਿਚ ਸਿਖਲਾਈ ਹਾਸਲ ਕਰ ਰਹੇ ਹਨ। ਇਹ 153 ਦੇਸ਼ਾਂ ਦੇ ਸਿਖਲਾਈ ਹਾਸਲ ਕਰ ਰਹੇ 5181 ਫੌਜੀਆਂ ਦਾ 16 ਫੀਸਦੀ ਹੈ।

ਵਿਦੇਸ਼ੀ ਫੌਜੀਆਂ ਦੇ ਸਿਖਲਾਈ ਪ੍ਰੋਗਰਾਮ ਦੀ ਹੋਵੇਗੀ ਸਮੀਖਿਆ : ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਕਈ ਦਹਾਕਿਆਂ ਤੋਂ ਦੂਜੇ ਦੇਸ਼ਾਂ ਦੇ ਫੌਜੀਆਂ ਨੂੰ ਸਿਖਲਾਈ ਦਿੰਦਾ ਆ ਰਿਹਾ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਪੂਰੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਅਸੀਂ ਇਸ ਨੂੰ ਤੁਰੰਤ ਸ਼ੁਰੂ ਕਰਾਂਗੇ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਘਟਨਾ ਦੇ ਪਿੱਛੇ ਇਕ ਵਿਅਕਤੀ ਹੈ ਜਾਂ ਹੋਰ ਲੋਕ ਵੀ ਇਸ ਵਿਚ ਸ਼ਾਮਲ ਹਨ। ਟਰੰਪ ਨੇ ਦੱਸਿਆ ਕਿ ਉਹਨਾਂ ਨੇ ਘਟਨਾ ਤੋਂ ਬਾਅਦ ਸਾਊਦੀ ਕਿੰਗ ਤੇ ਕ੍ਰਾਊਨ ਪ੍ਰਿੰਸ ਨਾਲ ਗੱਲ ਕੀਤੀ ਹੈ। ਦੋਵੇਂ ਹੀ ਨੇਤਾ ਇਸ ਨਾਲ ਬਹੁਤ ਦੁਖੀ ਹਨ ਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹਨ।
 


Baljit Singh

Content Editor

Related News