ਮਾਣ ਦੀ ਗੱਲ, ਇਟਲੀ 'ਚ ਪਾਇਲਟ ਬਣਿਆ ਹੁਸ਼ਿਆਰਪੁਰ ਦਾ ਸਰਤਾਜ ਸਿੰਘ

Sunday, Jan 14, 2024 - 08:35 AM (IST)

ਮਾਣ ਦੀ ਗੱਲ, ਇਟਲੀ 'ਚ ਪਾਇਲਟ ਬਣਿਆ ਹੁਸ਼ਿਆਰਪੁਰ ਦਾ ਸਰਤਾਜ ਸਿੰਘ

ਮਿਲਾਨ/ਇਟਲੀ  (ਸਾਬੀ ਚੀਨੀਆ): ਹੁਸ਼ਿਆਰਪੁਰ ਦੇ ਮੁਹੱਲਾ ਫਤਿਹਗੜ੍ਹ ਨਾਲ ਸਬੰਧਿਤ ਪੰਜਾਬੀ ਨੌਜਵਾਨ ਸਰਤਾਜ ਸਿੰਘ ਨੇ ਸਖ਼ਤ ਮਿਹਨਤ ਦੇ ਬਲਬੂਤੇ ਵਿਦੇਸ਼ ਦੀ ਧਰਤੀ 'ਤੇ ਵੱਡੀ ਉਪਲਬਧੀ ਹਾਸਿਲ ਕਰਦਿਆਂ ਇਟਲੀ ਵਿਚ ਪਾਇਲਟ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਰੋਮ ਵਿਖੇ ਫਲਾਈਟ ਟ੍ਰੈਨਿਗ ਸੈਂਟਰ ਤੋਂ 4 ਸਾਲਾ ਕੋਰਸ ਪੂਰਾ ਕਰਨ ਉਪਰੰਤ ਹੁਣ ਇਸ ਨੌਜਵਾਨ ਨੇ ਵੱਕਾਰੀ "ਰਾਇਨ ਏਅਰਲਾਇਨ" ਵਿੱਚ ਬਤੌਰ ਪਾਇਲਟ ਦੀ ਨੌਕਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। 

PunjabKesari

ਸਰਤਾਜ ਸਿੰਘ ਆਪਣੇ ਪਿਤਾ ਸ: ਅਕਬਾਲ ਸਿੰਘ ਸੈਣੀ ਅਤੇ ਮਾਤਾ ਮਨਜੀਤ ਕੌਰ ਨਾਲ 4 ਸਾਲ ਦੀ ਉਮਰ ਵਿੱਚ ਇਟਲੀ ਪਹੁੰਚਿਆ ਸੀ। ਇਹ ਪਰਿਵਾਰ ਸੈਂਟਰਲ ਇਟਲੀ ਦੇ ਤੈਰਨੀ ਸ਼ਹਿਰ ਵਿਖੇ ਰਹਿ ਰਿਹਾ ਹੈ। ਸਰਤਾਜ ਸਿੰਘ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਉਸ ਦੇ ਮਾਤਾ-ਪਿਤਾ ਨੇ ਦਿਨ-ਰਾਤ ਇਕ ਕਰਕੇ ਆਪਣੇ ਹੋਣਹਾਰ ਸਪੁੱਤਰ ਨੂੰ ਪੜ੍ਹਾਉਣ ਵਿੱਚ ਕੋਈ ਕਸਰ ਨਹੀ ਛੱਡੀ। ਨਤੀਜੇ ਵਜੋਂ ਅੱਜ ਸਰਤਾਜ ਨੇ ਇਸ ਵੱਡੀ ਪ੍ਰਾਪਤੀ ਨੂੰ ਸੰਭਵ ਕਰ ਦਿਖਾਇਆ ਹੈ ਅਤੇ ਭਵਿੱਖ ਵਿੱਚ ਉਹ ਕਪਤਾਨ ਦੀ ਪਦਵੀ 'ਤੇ ਪਹੁੰਚਣ ਲਈ ਨਿਰੰਤਰ ਮਿਹਨਤ ਤੇ ਅਭਿਆਸ ਤੇ ਹੋਰ ਪੜ੍ਹਾਈ ਵੀ ਕਰ ਰਿਹਾ ਹੈ | 

ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ 'ਚ ਹੁਨਰਮੰਦ ਪੇਸ਼ੇਵਰਾਂ ਲਈ ਨਵੇਂ 'ਰੈਜ਼ੀਡੈਂਸੀ ਪ੍ਰੋਗਰਾਮ' ਸ਼ੁਰੂ 

ਵਿਦੇਸ਼ੀ ਧਰਤੀ 'ਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਰੰਗ ਲਿਆ ਰਹੀ ਹੈ। ਇਟਲੀ ਵਰਗੇ ਦੇਸ਼ਾਂ ਵਿਚ ਕਾਮਯਾਬ ਹੋਣਾ ਅਤੇ ਸਥਾਨਕ ਵਿਦਿਆਰਥੀਆਂ ਨੂੰ ਪਹਿਛਾੜ ਕਿ ਉੱਚ ਅਹੁੱਦਿਆਂ 'ਤੇ ਬਿਰਾਜਮਾਨ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News