ਸੀਰੀਆਈ ਸ਼ਹਿਰ ''ਚ ਅਪ੍ਰੈਲ ''ਚ ਹੋਏ ਖਤਰਨਾਕ ਹਮਲੇ ''ਚ ਕੀਤੀ ਗਈ ਸੀ ਸਰੀਨ ਦੀ ਵਰਤੋਂ

06/30/2017 11:38:25 AM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੀ ਰਸਾਇਣਿਕ ਹਥਿਆਰਾਂ 'ਤੇ ਨਿਗਰਾਨੀ ਰੱਖਣ ਵਾਲੀ ਸੰਸੰੰਥਾ OPCW ਦੀ ਖੁਫੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੀਰੀਆ ਦੇ ਖਾਨ ਸ਼ੇਖੁਨ ਸ਼ਹਿਰ 'ਚ ਚਾਰ ਅਪ੍ਰੈਲ ਨੂੰ ਕੀਤੇ ਗਏ ਹਮਲੇ 'ਚ ਰਸਾਇਣਿਕ ਹਥਿਆਰਾਂ ਦੇ ਤੌਰ 'ਤੇ ਜਾਨਲੇਵਾ ਸਰੀਨ ਗੈਸ ਦੀ ਵਰਤੋਂ ਕੀਤੀ ਗਈ ਸੀ। ਰਸਾਇਣਿਕ ਹਥਿਆਰ ਨਿਸ਼ੇਧ ਸੰਗਠਨ OPCW ਦੀ ਜਾਂਚ 'ਤੇ ਹੁਣ ਸੰਯੁਕਤ ਰਾਸ਼ਟਰ OPCW ਦਾ ਸੰਯੁਕਤ ਪੈਨਲ ਵਿਚਾਰ ਵਟਾਂਦਰਾ ਕਰੇਗਾ ਕਿ ਕੀ ਇਸ ਹਮਲੇ ਦੇ ਪਿੱਛੇ ਸੀਰੀਆਈ ਸਰਕਾਰ ਦੀ ਫੌਜ ਦਾ ਹੱਥ ਸੀ। ਇਸ ਰਿਪੋਰਟ ਦੇ ਕੁਝ ਅੰਸ਼ ਏ. ਐੱਫ. ਪੀ. ਨੂੰ ਹਾਸਲ ਹੋਏ ਹਨ ਜਿਸ ਮੁਤਾਬਕ,'' ਆਪਣੇ ਕੰਮ ਦੇ ਆਧਾਰ 'ਤੇ ਤੱਥਾਂ ਦੀ ਖੋਜ ਕਰਨ ਵਾਲੀ ਮੁਹਿੰਮ ਐੱਫ. ਐੱਫ. ਐੱਮ. ਇਸ ਨਤੀਜੇ 'ਤੇ ਪਹੁੰਚੀ ਕਿ ਵੱਡੀ ਸੰਖਿਆ 'ਚ ਲੋਕ ਸਰੀਨ ਜਾਂ ਸਰੀਨ ਜਿਹੇ ਪਦਾਰਥ ਦੇ ਸੰਪਰਕ 'ਚ ਆਏ, ਜਿਨ੍ਹਾਂ 'ਚੋਂ ਕੁਝ ਲੋਕਾਂ ਦੀ ਮੌਤ ਹੋ ਗਈ।''
ਇਸ ਹਮਲੇ 'ਚ ਬੱਚਿਆਂ ਸਮੇਤ ਘੱਟ ਤੋਂ ਘੱਟ 87 ਲੋਕ ਮਾਰੇ ਗਏ ਸਨ। ਅਮਰੀਕਾ, ਫ੍ਰਾਂਸ ਅਤੇ ਬ੍ਰਿਟੇਨ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਸੈਨਾਵਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਦੇ ਕੁਝ ਦਿਨਾਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਨੇ ਸੀਰੀਆ ਦੇ ਇਕ ਹਵਾਈ ਅੱਡੇ 'ਤੇ ਕਰੂਜ ਮਿਸਾਇਲ ਦਾਗੀ। ਉਸ ਨੇ ਕਿਹਾ ਕਿ ਇੱਥੋਂ ਹੀ ਰਸਾਇਣਿਕ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ OPCW ਦੀ ਰਿਪੋਰਟ 'ਤੇ ਪੂਰਾ ਭਰੋਸਾ ਹੈ। ਜਿਸ ਨੇ ਸਰੀਨ ਗੈਸ ਹਮਲੇ ਦੇ ਬਾਰੇ 'ਚ ਆਪਣਾ ਅੰਤਿਮ ਨਤੀਜਾ ਦਿੱਤਾ।
ਸੀਰੀਆ ਦੇ ਸਹਿਯੋਗੀ ਰੂਸ ਨੇ ਇਨ੍ਹਾਂ ਨਤੀਜਿਆਂ ਨੂੰ ਬਰਖਾਸਤ ਕਰਦੇ ਹੋਏ ਕਿਹਾ ਕਿ ਇਹ ਵਿਸ਼ਵਾਸ ਯੋਗ ਨਹੀਂ ਹਨ। ਫਰਵਰੀ 'ਚ ਰੂਸ ਨੇ ਸੰਯੁਕਤ ਰਾਸ਼ਟਰ ਦੇ ਉਸ ਪ੍ਰਸਤਾਵ 'ਤੇ ਵੀਟੋ ਕਰ ਦਿੱਤਾ ਸੀ, ਜਿਸ 'ਚ ਛੇ ਸਾਲ ਦੇ ਯੁੱਧ 'ਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਨੂੰ ਲੈ ਕੇ ਸੀਰੀਆ 'ਤੇ ਪ੍ਰਤੀਬੰਧ ਲਾਗੂ ਕੀਤੇ ਜਾਂਦੇ।


Related News