ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਹਾਜ਼ਰੀ ਭਰਨਗੇ

Wednesday, Apr 06, 2022 - 05:50 PM (IST)

ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਹਾਜ਼ਰੀ ਭਰਨਗੇ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜਨੋ (PCA) ਦੇ ਉੱਦਮ ਸਦਕਾ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ  ਸਰਬਜੀਤ ਸਿੰਘ ਧੂੰਦਾ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਨ ਲਈ ਅਤੇ ਪਖੰਡਵਾਦ ਤੇ ਵਹਿਮਾਂ ਭਰਮਾਂ ਵਿੱਚੋਂ ਸੰਗਤ ਨੂੰ ਕੱਢਣ ਲਈ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਥਾ ਕਰਨਗੇ। ਉਹਨਾਂ ਦੇ ਦੀਵਾਨਾ ਦਾ ਵੇਰਵਾ ਇਸ ਪ੍ਰਕਾਰ ਹੈ - 7,8 ਅਤੇ 9 ਅਪ੍ਰੈਲ ਸ਼ਾਮੀਂ 6 ਤੋਂ 8 ਵਜੇ। 10 ਅਪ੍ਰੈਲ ਦਿਨ ਐਤਵਾਰ ਸਵੇਰੇ 10.45 ਤੋਂ ਦੁਪਿਹਰ 1 ਵਜੇ ਦਰਮਿਆਨ ਉਹ ਸੰਗਤ ਨੂੰ ਕਥਾ ਦੁਆਰਾਂ ਨਿਹਾਲ ਕਰਨਗੇ। ਗੁਰੂ-ਘਰ ਦਾ ਪਤਾ 4827 North Parkway Drive Fresno CA 93722 ਵਧੇਰੇ ਜਾਣਕਾਰੀ ਲਈ ਫ਼ੋਨ - 559-916-6953 ਜਾ  559-978-1682 'ਤੇ ਸੰਪਰਕ ਕਰ ਸਕਦੇ ਹੋ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦਾ ਦਾਅਵਾ, ਰੂਸੀ ਫ਼ੌਜ ਵੱਲੋਂ ਬੰਦੀ ਯੂਕ੍ਰੇਨੀ ਮਹਿਲਾ ਸੈਨਿਕਾਂ ਨੂੰ ਦਿੱਤੇ ਜਾ ਰਹੇ ਤਸੀਹੇ


author

Vandana

Content Editor

Related News