10 ਸਾਲਾ ਮਾਸੂਮ 'ਤੇ ਮਾਪਿਆਂ ਨੇ ਕੀਤਾ ਅਜਿਹਾ ਤਸ਼ੱਦਦ, ਜਾਣ ਕੇ ਕੰਬ ਜਾਵੇਗੀ ਤੁਹਾਡੀ ਰੂਹ
Sunday, Nov 03, 2024 - 07:01 PM (IST)
ਲੰਡਨ : ਸਨਾ ਸ਼ਰੀਫ ਕਤਲ ਕੇਸ 'ਚ ਅਦਾਲਤ 'ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਅਸਲ 'ਚ ਸਨਾ ਦੀ ਤਰਫੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਬ੍ਰਿਟਿਸ਼ ਅਦਾਲਤ ਨੂੰ ਦੱਸਿਆ ਕਿ 10 ਸਾਲ ਦੀ ਬੱਚੀ ਸਨਾ ਦੀ ਮੌਤ ਤੋਂ ਪਹਿਲਾਂ ਉਸ ਤੋਂ ਪੂਰੀ ਰਾਤ ਬੈਠਕਾਂ ਕੱਢਵਾਈਆਂ ਗਈਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਦਿਨ ਲੜਕੀ ਦੀ ਮੌਤ ਹੋਈ, ਉਸ ਦਿਨ ਉਹ ਚੱਕਰ ਖਾ ਕੇ ਰਸੋਈ ਵਿਚ ਡਿੱਗ ਗਈ। ਇਸ ਤੋਂ ਇਲਾਵਾ ਵਕੀਲ ਨੇ ਸਨਾ ਦੀ ਮਤਰੇਈ ਮਾਂ ਅਤੇ ਉਸ ਦੀਆਂ ਦੋ ਭੈਣਾਂ ਵਿਚਕਾਰ ਵਟਸਐਪ 'ਤੇ ਚੈਟ ਦਾ ਹਵਾਲਾ ਦਿੰਦੇ ਹੋਏ ਕਈ ਸਬੂਤ ਪੇਸ਼ ਕੀਤੇ।
ਸਨਾ ਨਾਲ 2 ਸਾਲਾਂ ਤੋਂ ਹੋ ਰਿਹਾ ਸੀ ਸਰੀਰਕ ਸ਼ੋਸ਼ਣ
ਤੁਹਾਨੂੰ ਦੱਸ ਦੇਈਏ ਕਿ ਸਨਾ ਦੇ ਕਤਲ ਦੇ ਮਾਮਲੇ 'ਚ ਸਨਾ ਦੇ ਪਿਤਾ ਸ਼ਰੀਫ, ਉਨ੍ਹਾਂ ਦੀ ਪਤਨੀ ਅਤੇ ਭਰਾ, ਜੋ ਕਿ ਮੂਲ ਰੂਪ 'ਚ ਪਾਕਿਸਤਾਨੀ ਹਨ, ਖਿਲਾਫ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਸਨਾ ਅਗਸਤ 2023 'ਚ ਆਪਣੇ ਘਰ 'ਚ ਮ੍ਰਿਤਕ ਪਾਈ ਗਈ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਮ੍ਰਿਤਕ ਪਿਛਲੇ ਦੋ ਸਾਲਾਂ ਤੋਂ ਉਸ ਦੀ ਧੀ 'ਤੇ ਸਰੀਰਕ ਤੌਰ 'ਤੇ ਤਸ਼ੱਦਦ ਕਰ ਰਿਹਾ ਸੀ।
ਸਨਾ ਦੇ ਸਰੀਰ 'ਤੇ ਸੜਨ ਦੇ ਨਿਸ਼ਾਨ ਮਿਲੇ
ਸ਼ਰੀਫ਼ ਛੋਟੀਆਂ-ਮੋਟੀਆਂ ਗ਼ਲਤੀਆਂ 'ਤੇ ਵੀ ਸਨਾ ਨੂੰ ਛੜੀ ਨਾਲ ਮਾਰਦਾ ਸੀ। ਜਾਂਚ ਦੌਰਾਨ ਸਨਾ ਦੇ ਸਰੀਰ 'ਤੇ ਕੁੱਟਮਾਰ, ਸਾੜਨ ਅਤੇ ਹੋਰ ਸਰੀਰਕ ਸ਼ੋਸ਼ਣ ਦੇ ਨਿਸ਼ਾਨ ਮਿਲੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਘਟਨਾ ਵਾਲੇ ਦਿਨ ਸਨਾ ਨੂੰ ਇੰਨਾ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ।
ਸਨਾ ਦੀ ਸੱਟ 'ਤੇ ਲਾ ਦਿੰਦੇ ਸਨ ਮੇਕਅੱਪ
ਸਨਾ ਹਮੇਸ਼ਾ ਸਦਮੇ 'ਚ ਰਹਿੰਦੀ ਸੀ, ਉਸਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ। ਉਸ ਦੇ ਸਰੀਰ ਵਿਚ ਇੰਨੀ ਤਾਕਤ ਵੀ ਨਹੀਂ ਸੀ ਕਿ ਉਹ ਆਪਣੇ ਆਪ ਠੀਕ ਤਰ੍ਹਾਂ ਤੁਰ ਸਕੇ। ਸ਼ਰੀਫ ਆਪਣੀ ਪਤਨੀ ਨੂੰ ਮੇਕਅੱਪ ਨਾਲ ਸਨਾ ਦੇ ਚਿਹਰੇ 'ਤੇ ਲੱਗੀ ਸੱਟ ਨੂੰ ਲੁਕਾਉਣ ਲਈ ਕਹਿੰਦਾ ਸੀ ਤਾਂ ਕਿ ਗੁਆਂਢੀਆਂ ਨੂੰ ਇਸ ਬਾਰੇ ਪਤਾ ਨਾ ਲੱਗੇ।