ਇਜ਼ਰਾਇਲੀ ਪੀ.ਐੱਮ. ਦੀ ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
Thursday, Jun 21, 2018 - 08:17 PM (IST)

ਯੇਰੂਸ਼ਲਮ— ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਦੀ ਪਤਨੀ ਸਾਰਾ 'ਤੇ ਸਰਕਾਰੀ ਧਨ ਦੀ ਗਲਤ ਵਰਤੋਂ ਕਰਨ ਦਾ ਮਾਮਲਾ ਦਰਜ ਹੋਇਆ ਹੈ। ਨਿਆਂ ਮੰਤਰਾਲਾ ਮੁਤਾਬਕ ਸਾਰਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਸਰਕਾਰੀ ਕਰਮਾਚਾਰੀ ਨਾਲ ਮਿਲ ਕੇ ਇਕ ਰੇਸਤਰਾਂ ਤੋਂ ਭੋਜਨ ਦੀ ਸਪਲਾਈ ਲਈ ਇਕ ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਲਈ। ਉਨ੍ਹਾਂ ਨੇ ਉਸ ਨਿਯਮ ਦਾ ਉਲੰਘਣ ਕੀਤਾ ਜਿਸ ਦੇ ਤਹਿਤ ਜੇਕਰ ਕੁਕ ਘਰ 'ਚ ਮੌਜੂਦ ਹੋਣ ਤਾਂ ਬਾਹਰ ਤੋਂ ਖਾਣਾ ਨਹੀਂ ਮੰਗਵਾਇਆ ਜਾ ਸਕਦਾ ਹੈ।
ਉਨ੍ਹਾਂ 'ਤੇ ਧੋਖਾਧੜੀ ਤੇ ਭਰੋਸੇ ਨੂੰ ਤੋੜਨ ਦੇ ਗੰਭੀਰ ਦੋਸ਼ ਲੱਗੇ ਹਨ। ਪ੍ਰਧਾਨ ਮੰਤਰੀ ਖੁਦ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਹਾਸੋਹੀਣੇ ਕਰਾਰ ਦਿੱਤਾ ਹੈ। ਸਾਰਾ ਨੇਤਿਨਯਾਹੂ ਪਹਿਲਾਂ ਵੀ ਚਰਚਾ 'ਚ ਰਹੀ ਹੈ। ਅਜਿਹਾ ਲੱਗ ਰਿਹ ਸੀ ਕਿ ਹਾਲਿਆ ਮਾਮਲਿਆਂ ਨੇਤਿਨਯਾਹੂ ਦੇ ਰਾਜਨੀਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਨੇਤਿਨਯਾਹੂ ਕਈ ਦੋਸ਼ਾਂ ਦੇ ਬਾਵਜੂਦ ਚੌਥੇ ਕਾਰਜਕਾਲ ਲਈ ਕਰਵਾਏ ਗਏ ਓਪੀਨੀਅਨ ਪੋਲ 'ਚ ਹੋਰਾਂ ਤੋਂ ਅੱਗੇ ਚੱਲ ਰਹੇ ਹਨ।