ਸੰਤ ਨਿਰੰਕਾਰੀ ਮਿਸ਼ਨ ਬ੍ਰਿਸਬੇਨ ਵਲੋਂ ਖੂਨਦਾਨ ਕੈਂਪ ਆਯੋਜਿਤ

05/06/2017 2:43:18 PM

ਬ੍ਰਿਸਬੇਨ, (ਸੁਰਿੰਦਰਪਾਲ)— ਸੰਤ ਨਿਰੰਕਾਰੀ ਮਿਸ਼ਨ ਬ੍ਰਿਸਬੇਨ ਵਲੋਂ ਬਾਬਾ ਗੁਰਬਚਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਟਰੈਥਪਾਈਨ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਖੂਨਦਾਨ ਕੈਂਪ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਤ ਨਿਰੰਕਾਰੀ ਮਿਸ਼ਨ ਬ੍ਰਿਸਬੇਨ ਦੇ ਜਨਰਲ ਸਕੱਤਰ ਵਿਜੇ ਅਰੋੜਾ ਨੇ ਦੱਸਿਆ ਕਿ ਕੈਂਪ ''ਚ ਵਲੰਟੀਅਰਾਂ ਵਲੋਂ ਮਨੁੱਖਤਾ ਦੀ ਭਲਾਈ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਖੂਨਦਾਨ ਕੀਤਾ ਗਿਆ, ਇਸ ਖੂਨਦਾਨ ਕੈਂਪ ਪ੍ਰਤੀ ਲੋਕਾਂ ਵਿਚ ਬਹੁਤ ਹੀ ਭਾਰੀ ਉਤਸ਼ਾਹ ਪਾਇਆ ਗਿਆ ਹੈ।

Tanu

News Editor

Related News