ਹਿੰਦੂ-ਅਮਰੀਕੀ ਫਾਊਂਡੇਸ਼ਨ ਨੇ ਬ੍ਰਾਊਨਬੈਕ ਨੂੰ ਦਿੱਤਾ ''ਮਹਾਤਮਾ ਗਾਂਧੀ'' ਸਨਮਾਨ

Wednesday, Jun 26, 2019 - 02:11 PM (IST)

ਹਿੰਦੂ-ਅਮਰੀਕੀ ਫਾਊਂਡੇਸ਼ਨ ਨੇ ਬ੍ਰਾਊਨਬੈਕ ਨੂੰ ਦਿੱਤਾ ''ਮਹਾਤਮਾ ਗਾਂਧੀ'' ਸਨਮਾਨ

ਵਾਸ਼ਿੰਗਟਨ— ਹਿੰਦੂ-ਅਮਰੀਕੀ ਫਾਊਂਡੇਸ਼ਨ ਨੇ ਪਾਕਿਸਤਾਨ, ਅਫਗਾਨਿਸਤਾਨ, ਮਿਆਂਮਾ ਅਤੇ ਮਲੇਸ਼ੀਆ ਵਰਗੇ ਦੇਸ਼ਾਂ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਕੌਮਾਂਤਰੀ ਧਾਰਮਿਕ ਸੁਤੰਤਰਤਾ ਮਾਮਲਿਆਂ ਦੇ ਅਮਰੀਕੀ ਅੰਬੈਸਡਰ ਐਟ ਲਾਰਜ ਸੈਮ ਬ੍ਰਾਊਨਬੈਕ ਨੂੰ ਬਹੁਲਤਾਵਾਦ ਨੂੰ ਵਧਾਉਣ ਲਈ ਦਿੱਤੇ ਯਤਨਾਂ ਕਾਰਨ ਮਹਾਤਮਾ ਗਾਂਧੀ ਸਨਮਾਨ ਦਿੱਤਾ ਹੈ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰਾਲੇ 'ਚ ਕੌਮਾਂਤਰੀ ਧਾਰਮਿਕ ਸੁਤੰਤਰਤਾ ਦਫਤਰ ਦੇ ਮੁਖੀ ਹੋਣ ਕਾਰਨ ਕੰਸਾਸ ਸਾਬਕਾ ਗਵਰਨਰ ਨੇ ਅਜਿਹੇ ਲੋਕਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਅਣਸੁਣਿਆ ਕੀਤਾ ਜਾ ਰਿਹਾ ਸੀ। ਅਮਰੀਕਾ 'ਚ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਬ੍ਰਾਊਨਬੈਕ ਨੂੰ ਇਹ ਸਨਮਾਨ ਦਿੱਤਾ ਗਿਆ। 

ਸਨਮਾਨ ਪਾਉਣ ਮਗਰੋਂ ਉਨ੍ਹਾਂ ਦੱਸਿਆ ਕਿ ਦੁਨੀਆ 'ਚ ਧਾਰਮਿਕ ਭਾਈਚਾਰਿਆਂ ਵਿਚਕਾਰ ਗੱਲਬਾਤ ਵਧੀ ਹੈ। ਉਨ੍ਹਾਂ ਕਿਹਾ,''ਸਰਕਾਰ ਦੀ ਭੂਮਿਕਾ ਸਾਰਿਆਂ ਦੀ ਧਾਰਮਿਕ ਸੁਤੰਤਰਤਾ ਦੀ ਰੱਖਿਆ ਕਰਨਾ ਹੈ। ਤੁਸੀਂ ਹਿੰਦੂ ਬਣਨਾ ਚਾਹੁੰਦੇ ਹੋ ਬਹੁਤ ਵਧੀਆ, ਤੁਸੀਂ ਮੁਸਲਮਾਨ ਜਾਂ ਈਸਾਈ ਬਣਨਾ ਚਾਹੁੰਦੇ ਹੋ ਬਹੁਤ ਵਧੀਆ। ਜਦ ਤਕ ਤੁਸੀਂ ਸ਼ਾਂਤ ਹੋ, ਅਸੀਂ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਰਾਂਗੇ। ਪੂਰੀ ਦੁਨੀਆ 'ਚ ਇਹ ਹੀ ਮਾਨਦੰਡ ਹੋਣਾ ਚਾਹੀਦਾ ਹੈ।'' ਸੰਸਦ ਬ੍ਰੈਡ ਸ਼ਰਮਨ ਨੂੰ ਫਰੈਂਡ ਆਫ ਕਮਿਊਨਟੀ ਅਵਾਰਡ ਦਿੱਤਾ ਗਿਆ।


Related News