ਉਦਾਰ ਸਰਕਾਰ ਬਣਾਉਣ ਦੇ ਤਾਲਿਬਾਨ ਦਾਅਵੇ ਦੀ ਸਾਲੇਹ ਨੇ ਉਡਾਇਆ ਮਜ਼ਾਕ

Friday, Sep 03, 2021 - 03:34 AM (IST)

ਕਾਬੁਲ - ਅਫਗਾਨਿਸਤਾਨ ਦੇ ਸਵੈ-ਘੋਸ਼ਿਤ ਕਾਰਜ਼ਵਾਹਕ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਤਾਲਿਬਾਨ ਨੇਤਾਵਾਂ ਦੀ ਆਪਣੇ ਪਿਛਲੇ ਰਾਜ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਉਦਾਰ ਸਰਕਾਰ ਬਣਾਉਣ ਦੇ ਦਾਅਵੇ ਦਾ ਮਜ਼ਾਕ ਉਡਾਉਂਦੇ ਹੋਏ ਪੁੱਛਿਆ-ਜੇਕਰ ਦੇਸ਼ ਤੁਹਾਡੇ ’ਤੇ ਥੋੜ੍ਹਾ ਵੀ ਭਰੋਸਾ ਕਰਦਾ ਹੈ ਤਾਂ ਲੋਕ ਦੇਸ਼ ਦੀਆਂ ਸਰਹੱਦਾਂ ’ਤੇ ਲਾਈਨ ਕਿਉਂ ਲਗਾ ਰਹੇ ਹਨ? ਕੀ ਤੁਸੀਂ ਖੁਦ ਤੋਂ ਪੁੱਛਿਆ ਹੈ ਕਿ ਕਿਉਂ? ਤੁਹਾਡਾ ਅਫਗਾਨਿਸਤਾਨ ’ਤੇ ਪ੍ਰਭੂਸੱਤਾ ਦਾ ਮਤਲਬ ਸਥਿਰਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਸੂਬੇ ਪੰਜਸ਼ੀਰ ਵਿਚ ਤਾਲਿਬਾਨ ਦੇ ਖਿਲਾਫ ਚਲ ਰਹੇ ਵਿਰੋਧ ਨਾਲ ਸਾਰੇ ਅਫਗਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ।

ਇਹ ਵੀ ਪੜ੍ਹੋ - ਕੈਨੇਡਾ ਦੇ ਸ਼ਹਿਰ 'ਚ 5 ਸਤੰਬਰ ਨੂੰ ਮਨਾਇਆ ਜਾਵੇਗਾ ਗੌਰੀ ਲੰਕੇਸ਼ ਦਿਵਸ   

ਅਲਕਾਇਦਾ ਤਾਲਿਬਾਨ ਦੇ ਨਾਲ, ਵਿਰੋਧ ਮੋਰਚੇ ਦਾ ਦਾਅਵਾ
ਅਫਗਾਨਿਸਤਾਨ ਦੇ ਪੰਜਸ਼ੀਰ ਵਿਚ ਵਿਰੋਧ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਅਲਕਾਇਦਾ ਉਨ੍ਹਾਂ ਦੇ ਖਿਲਾਫ ਲੜਾਈ ਵਿਚ ਤਾਲਿਬਾਨ ਵਿਚ ਗਿਆ ਹੈ। ਵਿਰੋਧ ਮੋਰਚੇ ਨੇ ਟਵੀਟ ਕੀਤਾ ਕਿ ਅਲਕਾਇਦਾ ਅਫਗਾਨ ਵਿਰੋਧ ਮੋਰਚੇ ਖਿਲਾਫ ਲੜਨ ਲਈ ਤਾਲਿਬਾਨ ਵਿਚ ਸ਼ਾਮਲ ਹੋਇਆ ਹੈ। ਅਮਰੀਕਾ ਪਿੱਛੇ ਹਟ ਗਿਆ, ਇਸ ਲਈ ਖੁਦ ਨੂੰ ਦੋਹਰਾਉਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News