ਕੈਲੋਵਨਾ ਵਿਖੇ ਵਿਸਾਖੀ ਨਗਰ ਕੀਰਤਨ ''ਚ ਸ਼ਾਮਲ ਹੋਏ ਹਰਜੀਤ ਸਿੰਘ ਸੱਜਣ

05/01/2017 2:46:38 PM

ਕੈਲੋਵਨਾ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਕੈਲੋਵਨਾ ਵਿਖੇ ਸਜਾਏ ਗਏ ਵਿਸਾਖੀ ਨਗਰ ਕੀਰਤਨ ਵਿਚ ਸ਼ਾਮਲ ਹੋਏ। ਇਸ ਨਗਰ ਕੀਰਤਨ ਦਾ ਆਯੋਜਨ ਸ਼ਨੀਵਾਰ ਨੂੰ ਕੀਤਾ ਗਿਆ ਸੀ। ਸੱਜਣ ਨੇ ਨਗਰ ਕੀਰਤਨ ਵਿਚ ਨਾ ਸਿਰਫ ਹਿੱਸਾ ਲਿਆ ਸਗੋਂ ਲੋਕਾਂ ਨੂੰ ਇਸ ਦੀ ਮਹੱਤਤਾ ਬਾਰੇ ਵੀ ਦੱਸਿਆ। ਕੈਲੋਵਨਾ ਦੇ ਐੱਮ. ਪੀ. ਸਟੀਫਨ ਫੁਹਰ ਨੇ ਸੱਜਣ ਦਾ ਸਾਥ ਦਿੱਤਾ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸਾਲਾਨਾ ਨਗਰ ਕੀਰਤਨ ਵਿਚ ਵੱਖ-ਵੱਖ ਧਰਮਾਂ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ। 
ਨਗਰ ਕੀਰਤਨ ਵਿਚ ਸਿੱਖ ਧਰਮ ਨੂੰ ਦਰਸਾਉਂਦੀਆਂ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ। ਸਿੱਖ ਰਾਈਡਰਜ਼ ਕਲੱਬ ਦੇ ਮੈਂਬਰ ਵੀ ਬਾਈਕਸ ਸਮੇਤ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਗੁਰੂ ਕੀਆ ਲਾਡਲੀਆਂ ਫੌਜਾਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਸੰਗੀਤ ਅਤੇ ਲੰਗਰ ਦਾ ਪ੍ਰੋਗਰਾਮ ਸਾਰਾ ਦਿਨ ਚੱਲਦਾ ਰਿਹਾ।

Kulvinder Mahi

News Editor

Related News