ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 3 ਪੁਸਤਕਾਂ ਲੋਕ ਅਰਪਣ

07/31/2023 12:40:28 PM

ਮਿਲਾਨ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਪਿਛਲੇ ਲੰਬੇ ਅਰਸੇ ਤੋਂ ਅਹਿਮ ਉਪਰਾਲੇ ਕਰਨ ਵਾਲੀ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੀਤੇ ਦਿਨ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਾਹਿਤ ਦੀਆਂ 3 ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਗਈਆਂ। ਇਨ੍ਹਾਂ ਵਿੱਚ ਕਵੀ ਵਾਸ ਦੇਵ ਦਾ ਪਲੇਠਾ ਕਾਵਿ ਸੰਗ੍ਰਿਹ "ਵੇ ਪਰਦੇਸੀਆ", ਮਿਹਰਬਾਨ ਸਿੰਘ ਜੋਸ਼ਨ ਦਾ ਕਾਵਿ ਸੰਗ੍ਰਹਿ "ਕਾਸ਼" ਅਤੇ ਸੁਖਿੰਦਰ ਤੇ ਡਾ.ਦਲਬੀਰ ਸਿੰਘ ਕਥੂਰੀਆਂ ਵੱਲੋਂ ਸਾਂਝੇ ਤੌਰ 'ਤੇ ਸੰਪਾਦਿਤ ਵਾਰਤਕ  "ਪੰਜਾਬੀ ਸਾਹਿਤ ਅਤੇ ਸੱਭਿਆਚਾਰ" ਪੁਸਤਕਾਂ ਦੇ ਨਾਂ ਸ਼ਾਮਿਲ ਹਨ। 

ਇਨਾਂ ਪੁਸਤਕਾਂ ਦੀ ਘੁੰਡ ਚੁਕਾਈ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਹ ਪੁਸਤਕਾਂ ਇਕ ਮੀਲ ਪੱਥਰ ਸਾਬਿਤ ਹੋਣਗੀਆਂ। ਕਿਉਂਕਿ ਇਨ੍ਹਾਂ ਪੁਸਤਕਾਂ ਰਾਹੀ ਲੇਖਕਾਂ ਨੇ ਨਿੱਜੀ ਅਤੇ ਦੁਨਿਆਵੀ ਅਨੁਭਵਾਂ ਨੂੰ ਬਹੁਤ ਹੀ ਸੁੰਦਰ ਸ਼ਬਦਾਵਲੀ ਵਿੱਚ ਪਰੋਅ ਕੇ ਪਾਠਕਾਂ ਸਾਹਵੇਂ ਬਾਖੂਬੀ ਬਿਆਨ ਕੀਤਾ ਹੈ।


cherry

Content Editor

Related News