ਸਰੀ ''ਚ ''ਸਹੇਲੀਆਂ ਦਾ ਮੇਲਾ'' 8 ਸਤੰਬਰ ਨੂੰ, ਪੰਜਾਬੀ ਔਰਤਾਂ ''ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹ

Tuesday, Sep 03, 2024 - 09:37 PM (IST)

ਸਰੀ ''ਚ ''ਸਹੇਲੀਆਂ ਦਾ ਮੇਲਾ'' 8 ਸਤੰਬਰ ਨੂੰ, ਪੰਜਾਬੀ ਔਰਤਾਂ ''ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹ

ਵੈਨਕੁਵਰ (ਮਲਕੀਤ ਸਿੰਘ) - ''ਐਵਰੀਡੇਅ ਹੋਸਲੇਸ ਕੈਸ਼ ਐਂਡ ਕੈਰੀ'' ਦੇ ਡਾ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸਥਾਨਕ ਭਾਈਚਾਰੇ ਦੇ ਸਾਹਿਯੋਗ ਨਾਲ ਸਰੀ ਸਥਿਤ ਬੰਬੇ ਬੈਂਕੁਇੰਟ ਹਾਲ 'ਚ 8 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਦੇਰ ਸ਼ਾਮ ਤੱਕ ਔਰਤਾਂ ਦੇ ਮਨੋਰੰਜਨ ਲਈ 'ਸਹੇਲੀਆਂ ਦਾ ਮੇਲਾ' ਆਯੋਜਿਤ ਕਰਵਾਇਆ ਜਾ ਰਿਹਾ ਹੈ। 

ਉੱਘੀ ਰੇਡੀਓ ਹੋਸਟ ਸੁੱਖੀ ਕੌਰ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਭੈਣਾਂ ਲਈ ਵਿਸ਼ੇਸ਼ ਤੌਰ 'ਤੇ ਆਯੋਜਿਤ ਕਰਵਾਏ ਜਾ ਰਹੇ ਇਸ ਮੇਲੇ 'ਚ ਉੱਘੀਆਂ ਪੰਜਾਬੀ ਗਾਇਕਾਵਾਂ ਅਮਨ ਰੋਜ਼ੀ, ਅੰਮ੍ਰਿਤਾ ਵਿਰਕ ਅਤੇ ਬਲਜਿੰਦਰ ਰਿੰਪੀ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਦਿਲਕਸ਼ ਪੰਜਾਬੀ ਪਹਿਰਾਵਾ ਮੁਕਾਬਲੇ ਦੌਰਾਨ ਜੇਤੂ ਨੂੰ ਹੀਰੇ ਦੀ ਅੰਗੂਠੀ ਵੀ ਭੇਂਟ ਕੀਤੀ ਜਾਵੇਗੀ। 

ਪ੍ਰਬੰਧਕਾਂ ਮੁਤਾਬਕ ਇਸ ਮੇਲੇ 'ਚ ਸ਼ਾਮਲ ਹੋਣ ਲਈ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਭੈਣਾਂ 'ਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੇਲੇ ਦਾ ਆਨੰਦ ਮਾਣਨ ਦੀਆਂ ਚਾਹਵਾਨ ਭੈਣਾਂ ਟਿਕਟ ਖਰੀਦਣ ਲਈ ਫ਼ੋਨ ਨੰਬਰ- 604-750-0004, 604-889-3392 ਤੇ 604-928-4173 'ਤੇ ਸੰਪਰਕ ਕਰਨ।

PunjabKesari


author

Inder Prajapati

Content Editor

Related News