ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਭਾਰਤੀ ਮੂਲ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ''ਚ ਫੈਲੀ ਸਨਸਨੀ

Friday, Oct 06, 2023 - 11:38 AM (IST)

ਨਿਊਜਰਸੀ (ਰਾਜ ਗੋਗਨਾ)- ਨਿਊਜਰਸੀ ਸੂਬੇ ਦੇ ਸ਼ਹਿਰ ਪਲੈਨਸਬਰੋ ਵਿਖੇ ਇਕ ਘਰ ਵਿਚੋਂ ਬੀਤੇ ਦਿਨ ਸ਼ਾਮ ਦੇ ਸਮੇਂ 2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਉਥੇ ਹੀ ਪੁਲਸ ਨੇ ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਜਰਸੀ ਰਾਜ ਦੇ ਮਿਡਲਸੈਕਸ ਕਾਉਂਟੀ ਦੇ ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ, ਬੁੱਧਵਾਰ ਨੂੰ ਟਾਈਟਸ ਲੇਨ ਪਲੈਨਸਬੋਰੋ ਵਿਖੇ ਸਥਿੱਤ ਇਕ ਘਰ ਵਿੱਚ ਜਦੋਂ ਪੁਲਸ ਪਹੁੰਚੀ ਤਾਂ ਉਨ੍ਹਾਂ ਨੂੰ ਅੰਦਰੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜੋ ਭਾਰਤੀ ਮੂਲ ਦੇ ਸਨ। ਮ੍ਰਿਤਕਾਂ ਦੀ ਪਛਾਣ ਤੇਜ ਪ੍ਰਤਾਪ ਸਿੰਘ (43), ਸੋਨਲ ਪਰਿਹਾਰ (42) ਅਤੇ ਉਨ੍ਹਾਂ ਦੇ 2 ਬੱਚਿਆਂ, ਇੱਕ 10 ਸਾਲਾ ਮੁੰਡੇ ਅਤੇ ਇੱਕ 6 ਸਾਲਾ ਕੁੜੀ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਲੰਡਨ 'ਚ ਖਾਲਿਸਤਾਨੀਆਂ ਤੋਂ ਨਹੀਂ ਡਰਿਆ ਭਾਰਤ ਦਾ ਸਤਿਅਮ, ਇੰਝ ਕੀਤੀ ਤਿਰੰਗੇ ਦੀ ਰੱਖਿਆ (ਵੀਡੀਓ)

PunjabKesari

ਸਿਟੀ ਦੇ ਮੇਅਰ ਪੀਟਰ ਕੈਂਟੂ ਨੇ ਵੀਰਵਾਰ ਨੂੰ ਪਲੈਨਸਬਰੋ ਸਿਟੀ ਪੁਲਸ ਵਿਭਾਗ ਵੱਲੋਂ ਭੇਜੇ ਇੱਕ ਕਮਿਊਨਿਟੀ ਸੰਦੇਸ਼ ਵਿੱਚ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਪਤੀ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਫਿਰ ਆਪਣੇ 2 ਛੋਟੇ ਬੱਚਿਆਂ ਦਾ ਕਤਲ ਕੀਤਾ ਹੋਵੇਗਾ। ਮ੍ਰਿਤਕ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਜੋੜਾ ਆਈ.ਟੀ. ਵਿੱਚ ਕੰਮ ਕਰਦਾ ਸੀ। ਮ੍ਰਿਤਕ ਤੇਜ ਪ੍ਰਤਾਪ ਸਿੰਘ ਪਿਛਲੇ 6 ਕੁ ਸਾਲਾਂ ਤੋਂ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਖੇਤਰ ਵਿੱਚ ਨੇਸ ਡਿਜੀਟਲ ਇੰਜੀਨੀਅਰਿੰਗ ਲਈ ਇੱਕ ਪ੍ਰਮੁੱਖ ਇੰਜੀਨੀਅਰ ਦੇ ਵਜੋਂ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ: ਵੇਖਦੇ ਹੀ ਵੇਖਦੇ ਜ਼ਮੀਨ 'ਤੇ ਖਿੱਲਰ ਗਈਆਂ ਲਾਸ਼ਾਂ, ਸੀਰੀਆ 'ਚ ਕਾਲਜ ਸਮਾਗਮ ਦੌਰਾਨ ਭਿਆਨਕ ਡਰੋਨ ਹਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News