ਹਾਂਗਕਾਂਗ ''ਚ ਚੀਨ ਲੋਕਤੰਤਰੀ ਸੰਸਥਾਵਾਂ ''ਤੇ ਕਰ ਰਿਹਾ ਹਮਲਾ: ਜੋਅ ਬਾਈਡੇਨ

Friday, Jun 25, 2021 - 02:01 AM (IST)

ਹਾਂਗਕਾਂਗ ''ਚ ਚੀਨ ਲੋਕਤੰਤਰੀ ਸੰਸਥਾਵਾਂ ''ਤੇ ਕਰ ਰਿਹਾ ਹਮਲਾ: ਜੋਅ ਬਾਈਡੇਨ

ਵਾਸ਼ਿੰਗਟਨ - ਹਾਂਗਕਾਂਗ ਵਿੱਚ ਲੋਕਤੰਤਰ ਸਮਰਥਕ ਅਖ਼ਬਾਰ ਕਹੇ ਜਾਣ ਵਾਲੇ 'ਐੱਪਲ ਡੇਲੀ' ਦੇ ਬੰਦ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੀ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੱਤਰਕਾਰੀ ਕੋਈ ਗੁਨਾਹ ਨਹੀਂ ਹੈ। ਹਾਂਗਕਾਂਗ ਵਿੱਚ ਲੋਕਾਂ ਨੂੰ ਪ੍ਰੈੱਸ ਦੀ ਆਜ਼ਾਦੀ ਹੈ। ਬੀਜਿੰਗ, ਹਾਂਗਕਾਂਗ ਨੂੰ ਬੁਨਿਆਦੀ ਸੁਤੰਤਰਤਾ ਦੀ ਆਜ਼ਾਦੀ ਨਹੀਂ ਦੇ ਰਿਹਾ ਹੈ। ਜੋਅ ਬਾਈਡੇਨ ਨੇ ਚੀਨ ਨੂੰ ਲੈ ਕੇ ਕਿਹਾ ਕਿ ਬੀਜਿੰਗ, ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਲੋਕਤੰਤਰੀ ਸੰਸਥਾਵਾਂ 'ਤੇ ਹਮਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਂਗਕਾਂਗ ਵਿੱਚ ਲੋਕਾਂ ਦੀ ਮਦਦ ਜਾਰੀ ਰੱਖਣ ਤੋਂ ਪਿੱਛੇ ਨਹੀਂ ਹਟਾਂਗੇ। 

ਇਹ ਵੀ ਪੜ੍ਹੋ: ਵਾਇਰਸ ਦੇ ਸਰੋਤ ਦੇ ਖੁਲਾਸੇ ਤੋਂ ਪਹਿਲਾਂ ਹੀ ਡ੍ਰੈਗਨ ਨੇ ਹਟਾਇਆ ਮਰੀਜ਼ਾਂ ਦਾ ਡਾਟਾ- ਰਿਪੋਰਟ

ਐੱਪਲ ਡੇਲੀ ਦੇ ਬੰਦ ਹੋਣ ਤੋਂ ਨਾਰਾਜ਼ ਵਿੱਖ ਰਹੇ ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਹਾਂਗਕਾਂਗ ਅਤੇ ਪੂਰੀ ਦੁਨੀਆ ਵਿੱਚ ਇਹ ਮੀਡੀਆ ਦੀ ਆਜ਼ਾਦੀ ਲਈ ਬੇਹੱਦ ਬੁਰਾ ਦਿਨ ਹੈ। ਬੀਜਿੰਗ ਦੇ ਦਮਨਕਾਰੀ ਰਵੱਈਏ,  ਗ੍ਰਿਫਤਾਰੀਆਂ, ਧਮਕੀਆਂ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੀ ਵਜ੍ਹਾ ਨਾਲ ਐੱਪਲ ਡੇਲੀ ਦੀ ਆਜ਼ਾਦੀ ਪ੍ਰਭਾਵਿਤ ਹੋਈ। ਐੱਪਲ ਡੇਲੀ ਹਾਂਗਕਾਂਗ ਵਿੱਚ ਆਜ਼ਾਦ ਪੱਤਰਕਾਰੀ ਦਾ ਗੜ ਰਿਹਾ ਹੁਣ ਉਸ ਦੇ ਪਬਲੀਕੇਸ਼ਨ 'ਤੇ ਰੋਕ ਲਗਾ ਦਿੱਤੀ ਗਈ।  

ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਨੇ ਲਾਜਵਾਬ ਫੀਚਰਸ ਨਾਲ ਲਾਂਚ ਕੀਤੀ Windows 11

ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਵਿੱਚ ਲਾਗੂ ਹੋਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵੱਡੀ ਕੀਮਤ ਉੱਥੇ ਦੇ ਇਸ ਮਸ਼ਹੂਰ ਅਖ਼ਬਾਰ ਨੂੰ ਅਦਾ ਕਰਨੀ ਪਈ ਹੈ। ਪੁਲਸ ਦੀ ਵੱਧਦੀ ਕਾਰਵਾਈ, ਚੀਫ ਐਡਿਟਰ ਅਤੇ ਪੰਜ ਐਗਜ਼ੀਕਿਊਟਿਵ ਦੇ ਹਿਰਾਸਤ ਵਿੱਚ ਲਏ ਜਾਣ ਅਤੇ ਵਿੱਤੀ ਜ਼ਾਇਦਾਦ ਜ਼ਬਤ ਹੋਣ ਦੀ ਵਜ੍ਹਾ ਨਾਲ ਅਖ਼ਬਾਰ ਨੂੰ ਬੰਦ ਹੋਣ ਦਾ ਫੈਸਲਾ ਕਰਣਾ ਪਿਆ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News