ਰੂਸ ''ਚ ਚੋਣਾਂ ਅੱਜ, ਇਕ ਦਿਨ ਪਹਿਲਾਂ ਬਣੀ ਰਹੀ ਸ਼ਾਂਤੀ

09/08/2019 2:22:48 PM

ਮਾਸਕੋ— ਰੂਸ ਦੇ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਲੋਕਲ ਚੋਣਾਂ ਹੋਣੀਆਂ ਹਨ। ਇੱਥੇ ਚੋਣਾਂ ਤੋਂ ਇਕ ਦਿਨ ਪਹਿਲਾਂ ਚੋਣ ਮੁਹਿੰਮ ਬੰਦ ਕਰ ਦਿੱਤੀ ਜਾਂਦੀ ਹੈ। ਇਸ ਨੂੰ 'ਪ੍ਰੀ-ਇਲੈਕਸ਼ਨ ਡੇਅ ਆਫ ਸਾਇਲੈਂਸ' ਕਿਹਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਡੀ ਝੜਪ ਜਾਂ ਲੜਾਈ ਦੀ ਕੋਈ ਖਬਰ ਨਹੀਂ ਮਿਲੀ। ਇਸ ਤੋਂ ਇਕ ਦਿਨ ਪਹਿਲਾਂ ਹੀ ਮਾਸਕੋ ਅਤੇ ਕੀਵ ਨੇ 70 ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ। ਇਸ ਨੂੰ ਸ਼ਾਂਤੀ ਕਾਇਮ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ ਤੇ ਅਮਰੀਕਾ ਨੇ ਵੀ ਇਸ ਦੀ ਸਿਫਤ ਕੀਤੀ ਹੈ।

ਇੱਥੇ ਮਿਊਂਸੀਪਲ ਤੇ ਖੇਤਰੀ ਚੋਣਾਂ ਹੋਣੀਆਂ ਹਨ ਪਰ ਵਧੇਰੇ ਧਿਆਨ ਮਾਸਕੋ ਪਾਰਲੀਮੈਂਟ ਚੋਣ 'ਤੇ ਹੈ ਕਿਉਂਕਿ ਜੇਲਾਂ 'ਚ ਬੰਦ ਕਈ ਲੋਕ ਆਜ਼ਾਦ ਉਮੀਦਵਾਰ ਹਨ ਜਾਂ ਫਿਰ ਉਨ੍ਹਾਂ ਦੇ ਸਪੋਟਰ ਹਨ। ਰੂਸੀ ਲੋਕ 16 ਖੇਤਰਾਂ ਦੇ ਗਵਰਨਰਾਂ ਦੀ ਚੋਣ ਕਰਨ ਜਾ ਰਹੇ ਹਨ, ਜਿਨ੍ਹਾਂ 'ਚੋਂ ਸੈਂਟ ਪੀਟਰਸਬਰਗ ਦੇ ਗਵਰਨਰ ਦੀ ਸੀਟ ਵਧੇਰੇ ਦਿਲਚਿਸਪ ਰਹਿਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਦਾ ਨਤੀਜਾ 2021 'ਚ ਹੋਣ ਵਾਲੀਆਂ ਪਾਰਲੀਮੈਂਟਰੀ ਚੋਣਾਂ 'ਤੇ ਪਾਵੇਗਾ। ਇਸ ਨਾਲ ਰੂਸ ਦੀ ਰਾਜਨੀਤੀ ਦਾ ਭਵਿੱਖ ਵੀ ਸਪੱਸ਼ਟ ਹੋਵੇਗਾ।

ਪਿਛਲੇ ਲੰਬੇ ਸਮੇਂ ਤੋਂ ਵਿਰੋਧੀ ਪਾਰਟੀ ਦੇ ਲੀਡਰ ਅਲੈਕਸੀ ਨਾਵਲਨੀ ਹਜ਼ਾਰਾਂ ਲੋਕਾਂ ਨਾਲ ਰੈਲੀਆਂ ਕੱਢ ਕੇ ਮੰਗ ਕਰ ਰਹੇ ਸਨ ਕਿ ਨਿਰਪੱਖ ਤੇ ਸਾਫ-ਸੁਥਰੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਰੈਲੀਆਂ 'ਚ ਰੈਪ ਸਟਾਰਜ਼ ਅਤੇ ਮਸ਼ਹੂਰ ਬਲਾਗਰਜ਼ ਵੀ ਸ਼ਾਮਲ ਹੋਏ ਸਨ। ਇਨ੍ਹਾਂ ਰੈਲੀਆਂ ਦੌਰਾਨ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ, ਹਾਲਾਂਕਿ ਕਈ ਰੈਲੀਆਂ ਸ਼ਾਂਤਮਈ ਤਰੀਕੇ ਨਾਲ ਚੱਲਦੀਆਂ ਰਹੀਆਂ ਸਨ।


Related News