ਤੇਲ ਲੈ ਕੇ ਭਾਰਤ ਆ ਰਿਹਾ ਰੂਸੀ ਟੈਂਕਰ ਹੂਤੀ ਦੇ ਮਿਜ਼ਾਈਲ ਹਮਲੇ ’ਚ ਮੁਸ਼ਕਲ ਨਾਲ ਬਚਿਆ
Sunday, Jan 28, 2024 - 02:03 PM (IST)
ਮਾਸਕੋ- ਲਾਲ ਸਾਗਰ ’ਚ ਚੱਲ ਰਹੀ ਜੰਗ ਦਰਮਿਆਨ ਹੂਤੀ ਬਾਗੀਆਂ ਨੇ ਸ਼ਨੀਵਾਰ ਰੂਸ ਦੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਜਹਾਜ਼ ‘ਮਰਲਿਨ ਲੁਆਂਡਾ’ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ ਜਿਸ ਕਾਰਨ ਜਹਾਜ਼ ਦੇ ਕਾਰਗੋ ਟੈਂਕ ’ਚ ਅੱਗ ਲੱਗ ਗਈ। ਇਸ ਹਮਲੇ ਦੌਰਾਨ ਹੀ ਭਾਰਤ ਲਈ ਤੇਲ ਲੈ ਕੇ ਜਾ ਰਿਹਾ ਦੂਜਾ ਰੂਸੀ ਜਹਾਜ਼ ‘ਐਕਲੀਜ਼’ ਵਾਲ-ਵਾਲ ਬਚ ਗਿਆ।
ਹਮਲੇ ਦੌਰਾਨ ਭਾਰਤ ਆ ਰਹੇ ‘ਐਕਲੀਜ਼’ ਜਹਾਜ਼ ਦਾ ਉਸ ਸਮੇਂ ਬਚਾਅ ਹੋ ਗਿਆ ਜਦੋਂ ਮਿਜ਼ਾਈਲ ਉਸ ਤੋਂ ਇੱਕ ਮੀਲ ਤੋਂ ਵੀ ਘੱਟ ਦੂਰੀ ’ਤੇ ਡਿੱਗੀ। ਹਮਲੇ ਤੋਂ ਬਾਅਦ ਵੀ ਜਹਾਜ਼ ਸੰਕੇਤ ਭੇਜ ਰਿਹਾ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਸੁਰੱਖਿਅਤ ਹੈ।
ਲਗਭਗ 50 ਤੋਂ 55 ਟੈਂਕਰ ਯੂਰਪ ਤੋਂ ਭਾਰਤ ਵਿਚ ਯੂਰਾਲ ਕਰੂਡ ਲਿਆਉਂਦੇ ਹਨ। 8 ਤੋਂ 10 ਟੈਂਕਰ ਹਰ ਮਹੀਨੇ ਤੇਲ ਲੈ ਕੇ ਜਾਮਨਗਰ ਬੰਦਰਗਾਹ ਆਉਂਦੇ ਹਨ। ਰੂਸੀ ਕੋਲੇ ਦਾ 80 ਫੀਸਦੀ ਹਿੱਸਾ ਭਾਰਤ ’ਚ ਸੁਏਜ਼ ਨਹਿਰ ਰਾਹੀਂ ਆਉਂਦਾ ਹੈ। ਇਸ ਤੋਂ ਇਲਾਵਾ ਸੂਰਜਮੁਖੀ ਦੇ ਤੇਲ ਦੇ ਕਰੀਬ 5 ਤੋਂ 6 ਟੈਂਕਰ ਵੀ ਇਸ ਨਹਿਰ ਰਾਹੀਂ ਇੱਥੇ ਪਹੁੰਚਦੇ ਹਨ।
ਤਾਜ਼ਾ ਹਮਲੇ ਤੋਂ ਪਹਿਲਾਂ ਹੂਤੀ ਬਾਗੀ ਰੂਸੀ ਅਤੇ ਮਾਲਵਾਹਕ ਜਹਾਜ਼ਾਂ ’ਤੇ ਹਮਲਾ ਕਰਨ ਤੋਂ ਬਚ ਰਹੇ ਸਨ। ਇਸੇ ਕਾਰਨ ਭਾਰਤੀ ਬੰਦਰਗਾਹਾਂ ਤੱਕ ਤੇਲ ਲੈ ਕੇ ਜਾਣ ਵਾਲੇ ਰੂਸੀ ਜਹਾਜ਼ਾਂ ਨੇ ਸੁਏਜ਼ ਨਹਿਰ ਅਤੇ ਲਾਲ ਸਾਗਰ ਵਾਲਾ ਛੋਟਾ ਸਮੁੰਦਰੀ ਰਸਤਾ ਚੁਣਿਆ ਸੀ।
ਇਸ ਹਮਲੇ ਨਾਲ ਹੁਣ ਭਾਰਤ ਨੂੰ ਵਪਾਰ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਭਾਰਤ ਆਉਣ ਵਾਲੇ ਰੂਸੀ ਜਹਾਜ਼ਾਂ ਦੀ ਆਵਾਜਾਈ ਦੀ ਲਾਗਤ ਵਧ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8