ਪੋਲੈਂਡ ''ਚ ਡਿੱਗੀ ਰੂਸ ਦੀ ਮਿਸਾਈਲ, 2 ਲੋਕਾਂ ਦੀ ਮੌਤ, ਸਰਕਾਰ ਨੇ ਬੁਲਾਈ ਐਮਰਜੈਂਸੀ ਮੀਟਿੰਗ

Wednesday, Nov 16, 2022 - 01:12 AM (IST)

ਪੋਲੈਂਡ ''ਚ ਡਿੱਗੀ ਰੂਸ ਦੀ ਮਿਸਾਈਲ, 2 ਲੋਕਾਂ ਦੀ ਮੌਤ, ਸਰਕਾਰ ਨੇ ਬੁਲਾਈ ਐਮਰਜੈਂਸੀ ਮੀਟਿੰਗ

ਇੰਟਰਨੈਸ਼ਨਲ ਡੈਸਕ : ਇਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਮੁਤਾਬਕ, ਨਾਟੋ ਦੇ ਮੈਂਬਰ ਪੋਲੈਂਡ ਵਿਚ ਇਕ ਰੂਸੀ ਮਿਜ਼ਾਈਲ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੋਲਿਸ਼ ਸਰਕਾਰ ਦੇ ਬੁਲਾਰੇ ਪਿਓਟਰ ਮੂਲਰ ਨੇ ਤੁਰੰਤ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਇਹ ਕਿਹਾ ਕਿ ਚੋਟੀ ਦੇ ਨੇਤਾ "ਸੰਕਟ ਦੀ ਸਥਿਤੀ" 'ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਮੀਟਿੰਗ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਰੂਸ ਦਾ ਫਿਰ ਹਵਾਈ ਹਮਲਾ, ਕਈ ਇਲਾਕਿਆਂ 'ਚ ਬਿਜਲੀ ਗੁੱਲ

ਪੋਲਿਸ਼ ਮੀਡੀਆ ਨੇ ਦੱਸਿਆ ਕਿ ਯੂਕਰੇਨ ਨਾਲ ਲੱਗਦੀ ਸਰਹੱਦ ਦੇ ਨੇੜੇ ਇਕ ਪਿੰਡ ਵਿਚ ਮਿਜ਼ਾਈਲ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮਿਜ਼ਾਈਲ ਉਸ ਖੇਤਰ ਵਿਚ ਡਿੱਗੀ ਜਿੱਥੇ ਅਨਾਜ ਸੁਕਾਇਆ ਜਾ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News