ਰੂਸ ਦੀ ਫ਼ੌਜ ਨੇ ਐਂਟੀ ਬੈਲਿਸਟਿਕ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ
Thursday, Nov 26, 2020 - 03:40 PM (IST)
ਮਾਸਕੋ- ਰੂਸ ਦੀ ਫ਼ੌਜ ਨੇ ਨਵੀਂ ਐਂਟੀ ਬੈਲਿਸਟਿਕ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ।
ਰੂਸ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਿਜ਼ਾਇਲ ਦਾ ਪ੍ਰੀਖਣ ਕਜ਼ਾਕਸਤਾਨ ਦੇ ਸੈਰੀ-ਸ਼ਗਨ ਪ੍ਰੀਖਣ ਕੇਂਦਰ ਤੋਂ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸੈਰੀ ਸ਼ਗਨ ਪ੍ਰੀਖਣ ਰੇਂਜ (ਕਜ਼ਾਕਸਤਾਨ ਗਣਰਾਜ) ਨਾਲ ਹਵਾ ਵਿਚ ਮਾਰ ਕਰਨ ਵਾਲੀ ਏਅਰੋਸਪੇਸ ਬਲਾਂ ਦੇ ਮਿਜ਼ਾਇਲ ਰੱਖਿਆ ਟਰੂਪਸ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ।
ਰੂਸੀ ਮਿਜ਼ਾਇਲ ਰੱਖਿਆ ਪ੍ਰਣਾਲੀ ਦੀ ਇਕ ਨਵੀਂ ਮਿਜ਼ਾਇਲ ਦਾ ਇਹ ਨਿਯਮਿਤ ਪ੍ਰੀਖਣ ਸੀ।