ਜੰਗ ਕਾਰਨ ਲੱਗ ਰਹੀਆਂ ਪਾਬੰਦੀਆਂ ਤੋਂ ਭੜਕਿਆ ਰੂਸ, 36 ਦੇਸ਼ਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

Tuesday, Mar 01, 2022 - 10:16 AM (IST)

ਮਾਸਕੋ (ਏ. ਐੱਨ. ਆਈ.)- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਦੌਰਾਨ ਤੇਜ਼ੀ ਨਾਲ ਘਟਨਾਕ੍ਰਮ ਬਦਲ ਰਿਹਾ ਹੈ। ਜੰਗ ਦੇ ਦਰਮਿਆਨ ਰੂਸੀ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਦਰਅਸਲ ਰੂਸ ਨੇ 36 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ। ਇਹ ਪਾਬੰਦੀ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਗੂ ਹੋਵੇਗੀ। ਦੇਸ਼ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਦੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ-ਰੂਸ ਵਿਚਾਲੇ ਜੰਗ ਦੇ 6ਵੇਂ ਦਿਨ ਰੂਸੀ ਫ਼ੌਜ ਨੇ ਖੇਰਸਨ 'ਤੇ ਕੀਤਾ ਹਮਲਾ

ਰੂਸ ਦਾ ਇਹ ਫ਼ੈਸਲਾ ਉਦੋਂ ਆਇਆ ਹੈ, ਜਦੋਂ ਯੂਰਪੀਨ ਯੂਨੀਅਨ ਨੇ ਰੂਸੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਰਮਿਆਨ, ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਯੂਰਪੀਨ ਯੂਨੀਅਨ ਦੇ ਹਵਾਈ ਖੇਤਰ ’ਤੇ ਪਾਬੰਦੀ ਕਾਰਨ ਜਿਨੇਵਾ ’ਚ ਸੰਯੁਕਤ ਰਾਸ਼ਟਰ ਦੀ ਯਾਤਰਾ ਰੱਦ ਕਰ ਦਿੱਤੀ ਹੈ। ਇਹ ਜਾਣਕਾਰੀ ਰੂਸੀ ਮਿਸ਼ਨ ਦੇ ਹਵਾਲੇ ਨਾਲ ਦਿੱਤੀ ਗਈ ਹੈ।


Vandana

Content Editor

Related News