ਯੂਕ੍ਰੇਨ ''ਚ ਰਿਹਾਇਸ਼ੀ ਇਮਾਰਤ ''ਤੇ ਡਿੱਗਿਆ ਰੂਸੀ ਗਲਾਈਡ ਬੰਬ, 12 ਜ਼ਖ਼ਮੀ
Thursday, Oct 03, 2024 - 05:53 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਇੱਕ 5 ਮੰਜ਼ਿਲਾ ਇਮਾਰਤ ਉੱਤੇ ਰੂਸੀ ਗਲਾਈਡ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ 3 ਸਾਲ ਦੀ ਬੱਚੀ ਸਮੇਤ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰਕਿਵ ਦੇ ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਬੰਬ ਬੁੱਧਵਾਰ ਰਾਤ ਨੂੰ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਡਿੱਗਿਆ, ਜਿਸ ਕਾਰਨ ਅੱਗ ਲੱਗ ਗਈ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹੋਰ ਜਹਾਜ਼ ਭੇਜਣ ਦਾ ਕੀਤਾ ਐਲਾਨ
ਅੱਗ ਬੁਝਾਊ ਅਮਲੇ ਨੇ ਧੂੰਏਂ ਅਤੇ ਮਲਬੇ ਵਿਚ ਜਿੰਦਾ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰੂਸੀ ਸਰਹੱਦ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਖਾਰਕਿਵ ਸ਼ਹਿਰ, ਰੂਸ ਦੇ ਖਿਲਾਫ ਜੰਗ ਦੌਰਾਨ ਲਗਾਤਾਰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਿਆ ਰਿਹਾ ਹੈ। ਇਹ ਜੰਗ ਹੁਣ ਤੀਜੇ ਸਾਲ ਵਿੱਚ ਦਾਖ਼ਲ ਹੋ ਗਈ ਹੈ। ਗਲਾਈਡ ਬੰਬ ਯੁੱਧ ਵਿਚ ਇਕ ਆਮ ਹਥਿਆਰ ਬਣ ਗਏ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਡਰਾਇਆ ਹੈ ਅਤੇ ਯੂਕ੍ਰੇਨੀ ਫੌਜ ਦੇ ਫਰੰਟ-ਲਾਈਨ ਡਿਫੈਂਸ ਨੂੰ ਤਬਾਹ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲੀ ਫੌਜ ਦੀ ਚੇਤਾਵਨੀ; ਦੱਖਣੀ ਲੇਬਨਾਨ ਦੇ ਇਲਾਕਿਆਂ ਨੂੰ ਖਾਲ੍ਹੀ ਕਰਨ ਲਈ ਕਿਹਾ
ਯੂਕ੍ਰੇਨ ਕੋਲ ਗਲਾਈਡ ਬੰਬਾਂ ਲਈ ਕੋਈ ਪ੍ਰਭਾਵੀ ਜਵਾਬੀ ਉਪਾਅ ਨਹੀਂ ਹਨ, ਜੋ ਰੂਸ ਦੇ ਅੰਦਰੋਂ ਰੂਸੀ ਜਹਾਜ਼ਾਂ ਵੱਲੋਂ ਦਾਗੇ ਜਾਂਦੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਖਾਰਕਿਵ ਵਿੱਚ ਹੋਏ ਤਾਜ਼ਾ ਹਮਲੇ ਨੇ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਤੋਂ ਸਮਰਥਨ ਵਧਾਉਣ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ ਹੈ। ਜ਼ੇਲੇਂਸਕੀ ਨੇ ਹਾਲ ਹੀ ਵਿੱਚ ਪੱਛਮੀ ਫੌਜੀ ਸਹਾਇਤਾ ਨੂੰ ਹੋਰ ਜ਼ਿਆਦਾ ਯਕੀਨੀ ਕਰਨ ਦੀ ਕੋਸ਼ਿਸ਼ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਯੂਕ੍ਰੇਨ ਨੂੰ ਫਰੰਟ ਲਾਈਨਾਂ 'ਤੇ ਫ਼ੌਜੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਾਤਾਰ ਰੂਸੀ ਹਮਲਿਆਂ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ
ਦੋਵੇਂ ਧਿਰਾਂ ਨਿਯਮਤ ਤੌਰ 'ਤੇ ਰਾਤ ਨੂੰ ਸਰਹੱਦ ਪਾਰ ਹਵਾਈ ਹਮਲੇ ਜਾਰੀ ਰੱਖਦੀਆਂ ਹਨ। ਯੂਕ੍ਰੇਨ ਦੀ ਹਵਾਈ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਵੱਲੋਂ ਰਾਤੋ-ਰਾਤ ਦਾਗੇ ਗਏ 105 ਸ਼ਾਹਦ ਡਰੋਨਾਂ ਵਿੱਚੋਂ 78 ਨਸ਼ਟ ਕਰ ਦਿੱਤਾ ਗਿਆ। ਦੇਸ਼ ਦੇ 15 ਇਲਾਕੇ ਹਮਲੇ ਦੀ ਮਾਰ ਹੇਠ ਆ ਗਏ। ਇਸ ਦੌਰਾਨ, ਮਾਸਕੋ ਸਥਿਤ ਰੱਖਿਆ ਮੰਤਰਾਲਾ ਦੇ ਇੱਕ ਬਿਆਨ ਅਨੁਸਾਰ, ਰੂਸੀ ਫੌਜ ਨੇ ਰਾਤੋ ਰਾਤ 113 ਯੂਕ੍ਰੇਨੀ ਡਰੋਨਾਂ ਨੂੰ ਹਵਾ ਵਿੱਚ ਡੇਗ ਦਿੱਤਾ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਚਾਗੋਸ ਟਾਪੂ ਦੀ ਪ੍ਰਭੂਸੱਤਾ ਮਾਰੀਸ਼ਸ ਨੂੰ ਸੌਂਪਣ 'ਤੇ ਜਤਾਈ ਸਹਿਮਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8