ਰੂਸੀ ਬੱਚੀ ਦੇ ਸਿਰ ਚੜ੍ਹਿਆ ਹਿੰਦੀ ਦਾ ਖੁਮਾਰ, ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ, ਵੇਖੋ ਵੀਡੀਓ
Saturday, Jan 21, 2023 - 10:21 AM (IST)
ਜਲੰਧਰ(ਇੰਟ.)- ਭਾਰਤ ਦੇ ਅਮੀਰ ਸੱਭਿਆਚਾਰ ਨੂੰ ਛੱਡ ਕੇ ਅੱਜ ਵਿਦੇਸ਼ ’ਚ ਪੜ੍ਹਨ ਅਤੇ ਸੈਟਲ ਹੋਣ ਦਾ ਕਾਫ਼ੀ ਰੁਝਾਨ ਹੈ ਪਰ ਇਤਿਹਾਸ ਗਵਾਹ ਹੈ ਕਿ ਇਕ ਸਮਾਂ ਸੀ ਜਦੋਂ ਦੂਜੇ ਦੇਸ਼ਾਂ ਤੋਂ ਲੋਕ ਭਾਰਤ ’ਚ ਨਾਲੰਦਾ ਵਰਗੀਆਂ ਯੂਨੀਵਰਸਿਟੀਆਂ ’ਚ ਵਿਗਿਆਨ ਅਤੇ ਗਣਿਤ ਪੜ੍ਹਨ ਆਇਆ ਕਰਦੇ ਸਨ। ਇਹ ਭਾਰਤ ਦੇ ਅਮੀਰ ਸੱਭਿਆਚਾਰ ਦਾ ਹੀ ਅਸਰ ਹੈ ਕਿ ਅਸੀਂ ਜਿਨ੍ਹਾਂ ਦੇਸ਼ਾਂ ਵੱਲ ਭੱਜ ਰਹੇ ਹਾਂ, ਉਨ੍ਹਾਂ ਦੇਸ਼ਾਂ ਦੇ ਬੱਚੇ ਵੀ ਹਿੰਦੀ ਸਿੱਖ ਰਹੇ ਹਨ।
ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਨੂੰ ਲੱਗਾ 10,000 ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
7 साल की बच्ची Kristina उन भारतीय माँ बाप के मुँह पर तमाचा है जो अपने बच्चों को अंग्रेजो की औलाद बनाना चाहते हैं दूसरी ओर इस विदेशी बच्ची ने भारतीय गुरुकुल में पढ़ने के लिए अपना देश Russia छोड़ दिया l भारतीयों इन विदेशियों से कुछ सीखो ! pic.twitter.com/GiJJt06J28
— Gautam Khattar (@GautamKhattar) October 16, 2022
ਉਦਾਹਰਣ ਵਜੋਂ ਰੂਸ ਦੀ 9 ਸਾਲਾ ਬੱਚੀ ਕ੍ਰਿਸਟੀਨਾ ਹਿੰਦੀ ਸਿੱਖ ਹੀ ਨਹੀਂ ਰਹੀ, ਸਗੋਂ ਇਸ ਦਾ ਉਚਾਰਨ ਵੀ ਜ਼ੋਰਦਾਰ ਢੰਗ ਨਾਲ ਕਰਦੀ ਹੈ। ਇਹ ਬੱਚੀ ਕਰੀਬ ਢਾਈ ਸਾਲਾਂ ਤੋਂ ਆਪਣੇ ਮਾਪਿਆਂ ਨਾਲ ਭਾਰਤ ’ਚ ਰਹਿ ਰਹੀ ਹੈ। ਸੋਸ਼ਲ ਮੀਡੀਆ ’ਤੇ ਇਕ ਵਾਇਰਲ ਵੀਡੀਓ ’ਚ ਕ੍ਰਿਸਟੀਨਾ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਹਾਰਮੋਨੀਅਮ 'ਤੇ ਵੀ ਹੱਥ ਅਜ਼ਮਾਇਆ ਹੈ। ਰੂਸੀ ਲੜਕੀ ਨੇ ਖੁਲਾਸਾ ਕੀਤਾ ਕਿ ਭਾਸ਼ਾ ਅਤੇ ਕਲਾ ਦਾ ਗਿਆਨ ਹੋਣ ਦੇ ਨਾਲ-ਨਾਲ ਉਸ ਨੇ ਧਰਮ ਦਾ ਵੀ ਚੰਗਾ ਗਿਆਨ ਲਿਆ ਅਤੇ ਮੰਤਰ ਸਿੱਖੇ। ਜਦੋਂ ਬੱਚੀ ਨੂੰ ਪੁੱਛਿਆ ਗਿਆ ਕਿ ਭਾਰਤ ’ਚ ਰਹਿੰਦਿਆਂ ਉਸ ਨੂੰ ਕੀ ਪਸੰਦ ਹੈ ਤਾਂ ਉਸ ਨੇ ਕਿਹਾ ਕਿ ਭਾਰਤ ਦੇ ਲੋਕ ਬਹੁਤ ਚੰਗੇ ਹਨ ਅਤੇ ਹਿੰਦੀ ਭਾਸ਼ਾ ਬਹੁਤ ਵਧੀਆ ਹੈ।
ਇਹ ਵੀ ਪੜ੍ਹੋ: ਕੈਨੇਡਾ ਸਰਕਾਰ ਨੇ ਪਿਆਕੜਾਂ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼, ਹਫ਼ਤੇ 'ਚ ਨਾ ਲਾਓ 2 ਤੋਂ ਵੱਧ ਪੈੱਗ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।