ਰੂਸ ਦੀ ਅਦਾਲਤ ਨੇ ਨਵਲਨੀ ਨੂੰ ਸੁਣਾਈ 9 ਸਾਲ ਦੀ ਕੈਦ

03/22/2022 7:22:42 PM

ਮਾਸਕੋ-ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨੂੰ ਧੋਖਾਧੜੀ ਅਤੇ ਅਦਾਲਤ ਦੀ ਬੇਇੱਜ਼ਤੀ ਦੀ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਨਵਲਨੀ 'ਤੇ 12 ਲੱਖ ਰੂਬਲ (ਲਗਭਗ 11,500 ਡਾਲਰ) ਦਾ ਜੁਰਮਾਨਾ ਵੀ ਲਾਇਆ।

ਇਹ ਵੀ ਪੜ੍ਹੋ : ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਰਾਵਤ ਨੇ SCO ਸਕੱਤਰ ਜਨਰਲ ਨਾਲ ਕੀਤੀ ਮੁਲਾਕਾਤ

ਨਵਲਨੀ ਇਸ ਸਮੇਂ ਇਕ ਹੋਰ ਮਾਮਲੇ 'ਚ, ਮਾਸਕੋ ਦੇ ਪੂਰਬ 'ਚ ਸਥਿਤ ਇਕ ਜੇਲ੍ਹ 'ਚ ਢਾਈ ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਵਾਂ ਮੁਕੱਦਮਾ ਇਸ ਇਰਾਦੇ ਨਾਲ ਚਲਾਇਆ ਗਿਆ, ਕਿਉਂਕਿ ਰਾਸ਼ਟਰਪਤੀ ਪੁਤਿਨ ਦੀ ਸਰਕਾਰ ਨਵਲਨੀ ਨੂੰ ਜਦੋਂ ਤੱਕ ਸੰਭਵ ਹੋ ਸਕੇ ਉਸ ਸਮੇਂ ਤੱਕ ਜੇਲ੍ਹ 'ਚ ਰੱਖਣਾ ਚਾਹੁੰਦੀ ਹੈ। ਨਵਲਨੀ ਨੇ ਆਪਣੇ ਵਿਰੁੱਧ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਇਜ਼ਰਾਈਲ ਨੂੰ ਕੀਤੀ ਮਦਦ ਦੀ ਅਪੀਲ, ਯਹੂਦੀਆਂ ਦੇ ਕਤਲੇਆਮ ਦਾ ਕੀਤਾ ਜ਼ਿਕਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News