ਸਰਵੇ ''ਚ ਦਾਅਵਾ, ਆਪਣੇ ਦੇਸ਼ ''ਚ ਬਣੀ ਕੋਰੋਨਾ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਰੂਸੀ ਨਾਗਰਿਕ
Wednesday, Jun 23, 2021 - 02:14 PM (IST)
ਮਾਸਕੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਤੋਂ ਸੁਰੱਖਿਆ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਜਿੱਥੇ ਲੋਕ ਆਪਣੇ ਦੇਸ਼ ਵਿਚ ਬਣੀ ਵੈਕਸੀਨ ਪ੍ਰਤੀ ਭਰੋਸੇਮੰਦ ਹੁੰਦੇ ਹਨ ਉੱਥੇ ਰੂਸੀ ਨਾਗਰਿਕ ਇਸ ਪ੍ਰਤੀ ਉਦਾਸੀਨ ਹਨ। ਅਸਲ ਵਿਚ ਰੂਸ ਦੇ ਲੋਕ ਆਪਣੇ ਹੀ ਦੇਸ਼ ਦੀ ਕੋਰੋਨਾ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। ਇਕ ਸਰਵੇ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਪ੍ਰੈਲ 2021 ਵਿਚ ਕੀਤੇ ਗਏ ਇਸ ਸਰਵੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਰੂਸੀ ਵੈਕਸੀਨ ਸਪੂਤਨਿਕ-ਵੀ ਤੋਂ ਝਿਜਕ ਹੁੰਦੀ ਹੈ। ਉਹ ਇਸ ਨੂੰ ਲਗਵਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਰੁਝਾਨ ਨਾਲ ਦੇਸ਼ ਵਿਚ ਟੀਕਾਕਰਨ ਦਾ ਟੀਚਾ ਕਦੇ ਪੂਰਾ ਨਹੀਂ ਕੀਤਾ ਜਾ ਸਕੇਗਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਰੂਸ ਵਿਚ ਕੋਰੋਨਾ ਦੀ ਤੀਜੀ ਲਹਿਰ ਆਈ ਤਾਂ ਬਹੁਤ ਭਾਰੀ ਪੈ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਰੋਨਾ ਵੈਕਸੀਨ ਲਗਵਾਉਣ ਮਗਰੋਂ 'ਨੌਜਵਾਨਾਂ' ਨੂੰ ਦਿਲ ਸੰਬੰਧੀ ਸਮੱਸਿਆ, ਵਧੀ ਚਿੰਤਾ
ਉੱਥੇ ਰੂਸ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਕੋਰੋਨਾ ਮਾਮਲੇ ਵਧੇ ਹਨ। ਪਿਛਲੇ ਸਾਲ ਸਤੰਬਰ ਤੱਕ ਇੱਥੇ ਰੋਜ਼ਾਨਾ 7000 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਹੁਣ ਰੋਜ਼ਾਨਾ 13,500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਚਿਤਾਵਨੀ ਦਿੱਤੀ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਖਤਰਨਾਕ ਹੋਵੇਗਾ। ਉਹਨਾਂ ਨੇ ਮਾਸਕੋ ਵਿਚ ਛੁੱਟੀਆਂ ਵਧਾਉਣ ਦੀ ਘੋਸ਼ਣ ਵੀ ਕਰ ਦਿੱਤੀ ਹੈ।