ਯੂਕ੍ਰੇਨ ਵੱਲ ਵੱਧਦੇ ਰੂਸੀ ਫੌਜ ਦੇ ਟੈਂਕ ਤੇ ਜਹਾਜ਼ਾਂ ਦੀ ਵੀਡੀਓ ਦੇਖ ਸਹਿਮੇ ਲੋਕ, ਮੰਡਰਾ ਰਿਹੈ ਜੰਗ ਦਾ ਖਤਰਾ

Friday, Apr 02, 2021 - 03:34 AM (IST)

ਮਾਸਕੋ - ਰੂਸੀ ਫੌਜ ਦੀਆਂ ਬਖਤਰਬੰਦ ਗੱਡੀਆਂ, ਟੈਂਕਾਂ ਅਤੇ ਵੱਡੀ ਗਿਣਤੀ ਵਿਚ ਫੌਜੀ ਸਾਜੋ-ਸਮਾਨ ਨਾਲ ਲੋਡ ਗੱਡੀਆਂ ਦੇ ਯੂਕ੍ਰੇਨ ਦੀ ਸਰਹੱਦ ਵੱਲ ਵੱਧਦੇ ਵੀਡੀਓ ਨੂੰ ਦੇਖ ਪੂਰੀ ਦੁਨੀਆ ਸਹਿਮੀ ਹੋਈ ਹੈ। ਇਸ ਵਾਰ ਇਹ ਗਿਣਤੀ ਇੰਨੀ ਜ਼ਿਆਦਾ ਹੈ ਕਿ ਫਸਲਾਂ ਦੀ ਵਢਾਈ ਦਾ ਮੌਸਮ ਹੋਣ ਦੇ ਬਾਵਜੂਦ ਕਿਸਾਨਾਂ ਦੇ ਟਰੈਕਟਰ ਅਤੇ ਹੋਰਨਾਂ ਖੇਤੀਬਾੜੀ ਉਪਕਰਣਾਂ ਨੂੰ ਢਾਉਣ ਵਾਲੀਆਂ ਟਰੇਨਾਂ ਨੂੰ ਵੀ ਮਿਲਟਰੀ ਨੇ ਆਪਣੇ ਕੰਮ ਵਿਚ ਲਾ ਲਿਆ ਹੈ। ਰੂਸ ਦੇ ਫੌਜੀ ਸਾਜੋ-ਸਮਾਨ ਨੂੰ ਲੈ ਕੇ ਜਾਣ ਵਾਲੀਆਂ ਟਰੇਨਾਂ ਅਤੇ ਟਰੱਕਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜੋ ਕੈਨੇਡਾ 'ਚ ਇਸ ਦਿਮਾਗੀ ਬੀਮਾਰੀ ਨੇ ਦਿੱਤੀ ਦਸਤਕ, ਹੁਣ ਤੱਕ 5 ਦੀ ਮੌਤ ਤੇ 43 ਲੋਕ ਹੋਏ ਇਨਫੈਕਟਡ

ਅਮਰੀਕਾ-ਯੂਕ੍ਰੇਨ ਵਿਚ ਵੱਧਦੀ ਨੇੜਤਾ
ਹਾਲ ਹੀ ਵਿਚ ਅਮਰੀਕਾ ਤੋਂ ਫੌਜੀ ਹਥਿਆਰਾਂ ਲੈ ਕੇ ਇਕ ਕਾਰਗੋ ਜਹਾਜ਼ ਯੂਕ੍ਰੇਨ ਪਹੁੰਚਿਆ ਸੀ। ਜਿਸ ਵਿਚ ਕਈ ਤਰ੍ਹਾਂ ਦੀਆਂ ਗੱਡੀਆਂ ਅਤੇ ਹੋਰ ਸਾਜੋ-ਸਮਾਨ ਲੋਡ ਸੀ। ਰੂਸ ਪਹਿਲਾਂ ਤੋਂ ਹੀ ਯੂਕ੍ਰੇਨ ਅਤੇ ਅਮਰੀਕਾ ਵਿਚ ਵੱਧਦੀ ਨੇੜਤਾ ਤੋਂ ਚਿੜਿਆ ਹੋਇਆ ਹੈ। ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਚਿੰਤਾ ਜਤਾਈ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਇਕ ਨਵਾਂ ਖਤਰਾ ਪੈਦਾ ਹੋ ਸਕਦਾ ਹੈ। ਇਹ ਹੁਣ ਤੱਕ ਸਾਫ ਨਹੀਂ ਹੋ ਸਕਿਆ ਕਿ ਯੂਕ੍ਰੇਨ ਦੀ ਹੱਦ 'ਤੇ ਰੂਸੀ ਫੌਜੀਆਂ ਦਾ ਇਕੱਠ ਹੋਣਾ ਕਦੋਂ ਸ਼ੁਰੂ ਹੋਇਆ।

ਇਹ ਵੀ ਪੜੋ ਲੈਂਗਿੰਕ ਸਮਾਨਤਾ 'ਤੇ UN ਦੀ ਵੀਡੀਓ 'ਚ ਸ਼ਾਮਲ ਕੀਤਾ ਗਿਆ 'ਗੁਰੂ ਗ੍ਰੰਥ ਸਾਹਿਬ' ਦਾ ਸ਼ਲੋਕ (ਵੀਡੀਓ)

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼
ਦੱਸਿਆ ਜਾ ਰਿਹਾ ਹੈ ਜਿੰਨੀਆਂ ਵੀ ਵੀਡੀਓਜ਼ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉਹ ਸਭ 27 ਮਾਰਚ 2021 ਤੋਂ ਬਾਅਦ ਦੀਆਂ ਹਨ। ਰੂਸੀ ਹਵਾਈ ਫੌਜ ਦੇ ਕਈ ਲੜਾਕੂ ਜਹਾਜ਼ ਵੀ ਉਸ ਖੇਤਰ ਵਿਚ ਆਪਣੀ ਗਸ਼ਤ ਨੂੰ ਵਧਾ ਰਹੇ ਹਨ। ਇਸ ਵਿਚ 152 ਮਿਲੀਮੀਟਰ ਦੀ 2ਐੱਸ.19 ਐੱਮ. ਐੱਸ. ਟੀ. ਏ.-ਐੱਸ. ਸੈਲਫ ਪ੍ਰੋਪੇਲਡ ਹਾਵੀਤਜ਼ਰ, ਬੀ. ਐੱਮ. ਪੀ.-3 ਇੰਫੈਂਟਰੀ ਫਾਈਟਿੰਹ ਵ੍ਹੀਕਲ ਅਤੇ ਫੌਜੀ ਟਰੱਕਾਂ ਨਾਲ ਭਰੀ ਟਰੇਨ ਰੂਸ ਨੂੰ ਕ੍ਰਿਮੀਆਈ ਪ੍ਰਾਇਦੀਪ ਨਾਲ ਜੋੜਣ ਵਾਲੀ ਇਕ ਰੇਲਵੇ ਪੁਲ ਤੋਂ ਲੰਘ ਰਹੀ ਹੈ।

ਇਹ ਵੀ ਪੜੋ UAE 'ਚ ਲੋਕਾਂ ਨੂੰ ਹੁਣ ਤੋਂ 'April Fool' ਬਣਾਉਣਾ ਪੈ ਸਕਦੈ ਮਹਿੰਗਾ, ਇਸ ਸਜ਼ਾ ਦਾ ਕੀਤੇ ਐਲਾਨ

ਰੂਸ ਨੇ 28 ਹਜ਼ਾਰ ਸੁਰੱਖਿਆ ਫੋਰਸ ਦੇ ਲੜਾਕਿਆਂ ਨੂੰ ਕੀਤਾ ਹੈ ਤਾਇਨਾਤ
ਰੂਸ ਨੇ ਇਸ ਪੂਰੇ ਇਲਾਕੇ ਨੂੰ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਅਤੇ ਸਤਿਹ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਬੈਟਰੀਯੋਂ ਨਾਲ ਲੈੱਸ ਕੀਤਾ ਹੋਇਆ ਹੈ। ਰੂਸ ਨੇ ਪੂਰਬੀ ਯੂਕ੍ਰੇਨ ਦੇ ਖੇਤਰਾਂ ਵਿਚ 28,000 ਹਥਿਆਰਬੰਦ ਲੋਕਾਂ ਨੂੰ ਵੀ ਤਾਇਨਾਤ ਕੀਤਾ ਹੋਇਆ ਹੈ। ਇਨ੍ਹਾਂ ਲੋਕਾਂ ਨੂੰ ਡਾਨਬਾਸ ਵਜੋਂ ਵੀ ਜਾਣਿਆ ਜਾਂਦਾ ਹੈ। 2015 ਵਿਚ ਇਨ੍ਹਾਂ ਲੋਕਾਂ ਵੱਲੋਂ ਯੂਕ੍ਰੇਨੀ ਸਰਕਾਰ ਖਿਲਾਫ ਹਥਿਆਰਬੰਦ ਜੰਗ ਛੇੜੀ ਹੋਈ ਹੈ। ਕ੍ਰੇਮਲਿਨ ਦੇ ਇਨਕਾਰ ਕਰਨ ਤੋਂ ਬਾਅਦ ਵੀ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਯੂਕ੍ਰੇਨ ਦੀ ਜ਼ਮੀਨ 'ਤੇ ਹੁਣ ਵੀ ਰੂਸੀ ਫੌਜ ਦੇ ਕਈ ਯੂਨਿਟ ਮੌਜੂਦ ਹਨ।

ਇਹ ਵੀ ਪੜੋ 'ਵੈਕਸੀਨ ਪਾਸਪੋਰਟ' ਲਾਂਚ ਕਰਨ 'ਚ ਅਮਰੀਕਾ ਦੇ ਇਸ ਸੂਬੇ ਨੇ ਮਾਰੀ ਬਾਜ਼ੀ, ਮਿਲਣਗੇ ਇਹ ਫਾਇਦੇ


Khushdeep Jassi

Content Editor

Related News