ਰੂਸ ਤੇ ਯੂਕ੍ਰੇਨ ''ਚ ਜੰਗ ਜਾਰੀ, ਬਖਮੁਤ ਵਿੱਚ ਯੂਕ੍ਰੇਨੀ ਸੈਨਿਕਾਂ ''ਤੇ ਹਮਲੇ ਹੋਏ ਤੇਜ਼
Friday, Apr 14, 2023 - 10:57 PM (IST)
ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਦੇ ਬਖਮੁਤ ਸ਼ਹਿਰ 'ਚ ਇਕ ਵਾਰ ਫਿਰ ਲੜਾਈ ਤੇਜ਼ ਹੋ ਗਈ ਹੈ। ਰੂਸੀ ਸੈਨਿਕ ਯੁੱਧ ਪ੍ਰਭਾਵਿਤ ਸ਼ਹਿਰ ਵਿੱਚ 3 ਪਾਸਿਆਂ ਤੋਂ ਯੂਕ੍ਰੇਨੀ ਸੈਨਿਕਾਂ 'ਤੇ ਭਿਆਨਕ ਹਮਲਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਿਲਟਰੀ ਸਪਲਾਈ ਨੂੰ ਕੱਟਣ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹਨ। ਰੂਸੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਬਖਮੁਤ 'ਤੇ ਫਿਰ ਤੋਂ ਹਮਲੇ ਤੇਜ਼ ਕਰ ਦਿੱਤੇ ਹਨ।
ਇਹ ਵੀ ਪੜ੍ਹੋ : CBI ਵੱਲੋਂ ਕੇਜਰੀਵਾਲ ਨੂੰ ਸੰਮਨ ਭੇਜਣ ਤੋਂ ਬਾਅਦ CM ਮਾਨ ਦਾ ਧਮਾਕੇਦਾਰ ਟਵੀਟ
ਮੰਤਰਾਲੇ ਦੇ ਮੁਲਾਂਕਣ ਅਨੁਸਾਰ, "ਯੂਕ੍ਰੇਨੀ ਫੌਜਾਂ ਨੇ ਸ਼ਹਿਰ ਦੇ ਪੱਛਮੀ ਜ਼ਿਲ੍ਹਿਆਂ 'ਤੇ ਕਬਜ਼ਾ ਕਰਨਾ ਜਾਰੀ ਰੱਖਿਆ ਹੈ ਪਰ ਖਾਸ ਤੌਰ 'ਤੇ ਪਿਛਲੇ 48 ਘੰਟਿਆਂ ਵਿੱਚ ਰੂਸ ਨੇ ਯੂਕ੍ਰੇਨੀ ਬਲਾਂ 'ਤੇ ਤੋਪਖਾਨੇ ਦੇ ਹਮਲੇ ਤੇਜ਼ ਕਰ ਦਿੱਤੇ ਹਨ।" ਰੂਸ ਦਾ ਬਦਨਾਮ ਨਿੱਜੀ ਫੌਜੀ ਸਮੂਹ ਵੈਗਨਰ ਗਰੁੱਪ, ਜੋ ਕਿ ਹਾਲ ਹੀ 'ਚ ਇਸ ਮੁਹਿੰਮ ਦੀ ਅਗਵਾਈ ਕਰ ਰਿਹਾ ਸੀ, ਹੁਣ ਠੰਡਾ ਪੈ ਰਿਹਾ ਹੈ। ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕਾਂ ਦੀ ਮੌਤ ਤੋਂ ਬਾਅਦ ਹੁਣ ਰੂਸੀ ਸੈਨਿਕਾਂ ਨੇ ਮੋਰਚਾ ਸੰਭਾਲ ਲਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਸ਼ੁੱਕਰਵਾਰ ਨੂੰ ਸ਼ਹਿਰ ਦੇ ਪੱਛਮੀ ਹਿੱਸਿਆਂ ਵਿੱਚ ਲੜਾਈ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚ ਗੈਂਗਵਾਰ, ਦਿੱਲੀ ਦੇ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ
ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, "ਵੈਗਨਰ ਸਮੂਹ ਪੱਛਮੀ ਬਖਮੁਤ ਦੇ ਖੇਤਰਾਂ 'ਤੇ ਕਬਜ਼ਾ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਵਿੱਚ ਰੁੱਝਾ ਹੋਇਆ ਹੈ ਅਤੇ ਹਵਾਈ ਸੈਨਾ ਉਨ੍ਹਾਂ ਨੂੰ ਹਵਾਈ ਸੁਰੱਖਿਆ ਪ੍ਰਦਾਨ ਕਰ ਰਹੀ ਹੈ।" ਬਖਮੁਤ ਡੋਨੇਟਸਕ ਸੂਬੇ ਵਿੱਚ ਸਥਿਤ ਹੈ। ਡੋਨੇਟਸਕ ਉਨ੍ਹਾਂ 4 ਪ੍ਰਾਂਤਾਂ 'ਚੋਂ ਇਕ ਹੈ, ਜਿਸ ਦਾ ਇਕ ਹਿੱਸਾ ਰੂਸ ਨੇ ਗੈਰ-ਕਾਨੂੰਨੀ ਤੌਰ 'ਤੇ ਹੜੱਪ ਲਿਆ ਸੀ। ਡੋਨੇਟਸਕ ਸੂਬੇ ਦੇ ਲਗਭਗ ਅੱਧੇ ਹਿੱਸੇ 'ਤੇ ਰੂਸ ਦਾ ਕਬਜ਼ਾ ਹੈ। ਸੂਬੇ ਦੇ ਬਾਕੀ ਬਚੇ ਅੱਧੇ ਸੂਬੇ 'ਤੇ ਕੰਟਰੋਲ ਲਈ ਰੂਸ ਬਖਮੁਤ 'ਚ ਘੁਸਪੈਠ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।