ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਬੰਬਾਰੀ ਜਾਰੀ, ਮਾਰੀਉਪੋਲ 'ਚ ਥੀਏਟਰ ਕੀਤਾ ਤਬਾਹ
Thursday, Mar 17, 2022 - 11:11 AM (IST)
ਮਾਰੀਉਪੋਲ (ਭਾਸ਼ਾ)- ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਫ਼ੌਜ ਨੇ ਮਾਰੀਉਪੋਲ ਸ਼ਹਿਰ ਵਿੱਚ ਇੱਕ ਥੀਏਟਰ ਨੂੰ ਤਬਾਹ ਕਰ ਦਿੱਤਾ ਹੈ, ਜਿੱਥੇ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ। ਮਾਰੀਉਪੋਲ ਸਿਟੀ ਕੌਂਸਲ ਨੇ ਦੱਸਿਆ ਕਿ ਥੀਏਟਰ 'ਤੇ ਬੁੱਧਵਾਰ ਨੂੰ ਹਵਾਈ ਹਮਲਾ ਕੀਤਾ ਗਿਆ। ਸੈਟੇਲਾਈਟ ਤੋਂ ਤਸਵੀਰ ਲੈਣ ਵਾਲੀ ਮੈਕਸਾਰ ਕੰਪਨੀ ਨੇ ਕਿਹਾ ਕਿ ਸੋਮਵਾਰ ਦੀਆਂ ਤਸਵੀਰਾਂ ਵਿੱਚ ਦਿਖਾਈ ਦਿੱਤਾ ਕਿ ਇਮਾਰਤ ਦੇ ਅਗਲੇ ਅਤੇ ਪਿਛਲੇ ਪਾਸੇ ਰੂਸੀ ਭਾਸ਼ਾ ਵਿੱਚ ਵੱਡੇ ਚਿੱਟੇ ਅੱਖਰਾਂ ਵਿੱਚ "ਬੱਚੇ" ਸ਼ਬਦ ਲਿਖਿਆ ਹੋਇਆ ਸੀ।
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਸੈਨਿਕਾਂ ਦੁਆਰਾ ਘੇਰਾਬੰਦੀ ਕੀਤੇ ਗਏ ਸ਼ਹਿਰ ਮਾਰੀਉਪੋਲ ਤੋਂ ਵੱਧ ਨੁਕਸਾਨ ਹੋਰ ਕਿਤੇ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮਿਜ਼ਾਈਲ ਹਮਲਿਆਂ ਅਤੇ ਗੋਲਾਬਾਰੀ ਵਿੱਚ 2,300 ਤੋਂ ਵੱਧ ਲੋਕ ਮਾਰੇ ਗਏ। 430,000 ਲੋਕਾਂ ਦੀ ਆਬਾਦੀ ਵਾਲੇ ਇਸ ਦੱਖਣੀ ਬੰਦਰਗਾਹ ਸ਼ਹਿਰ ਲਗਭਗ ਤਿੰਨ ਹਫ਼ਤਿਆਂ ਤੋਂ ਲੜਾਈ ਜਾਰੀ ਹੈ, ਜਿਸ ਨਾਲ ਲੋਕ ਭੋਜਨ, ਪਾਣੀ, ਬਿਜਲੀ ਅਤੇ ਦਵਾਈ ਲਈ ਤਰਸ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਨਾਲ ਗੱਲਬਾਤ 'ਚ 'ਵਪਾਰ ਵਰਗੀ ਭਾਵਨਾ' ਦਿਸ ਰਹੀ : ਰੂਸੀ ਵਿਦੇਸ਼ ਮੰਤਰੀ
ਯੂਕ੍ਰੇਨੀ ਸੈਨਿਕਾਂ ਨੇ ਡੀਪੀਆਰ ਵਿੱਚ ਦੋ ਖੇਤਰਾਂ ਵਿੱਚ ਕੀਤੀ ਗੋਲੀਬਾਰੀ
ਯੂਕ੍ਰੇਨ ਦੇ ਸੈਨਿਕਾਂ ਨੇ ਡੋਨੇਟਸਕ ਪੀਪਲਜ਼ ਰੀਪਬਲਿਕ (ਡੀਪੀਆਰ) ਵਿੱਚ ਦੋ ਬਸਤੀਆਂ 'ਤੇ 15 ਮਿੰਟਾਂ ਦੀ ਮਿਆਦ ਵਿੱਚ ਦੋ ਬਸਤੀਆਂ 'ਤੇ 122 ਮਿਲੀਮੀਟਰ ਦੇ 14 ਗੋਲੇ ਦਾਗੇ। ਜੁਆਇੰਟ ਸੈਂਟਰ ਫਾਰ ਕੰਟਰੋਲ ਐਂਡ ਕੋਆਰਡੀਨੇਸ਼ਨ ਆਫ਼ ਆਰਮਿਸਟਿਸ ਰੈਜੀਮ (ਜੇਸੀਸੀਸੀ) ਵਿੱਚ ਡੀਪੀਆਰ ਪ੍ਰਤੀਨਿਧੀ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕ੍ਰਾਸਨੀ ਪਾਰਟੀਜ਼ਾਨ ਅਤੇ ਯਾਸੀਨੋਵਤਯਾ ਦੀਆਂ ਬਸਤੀਆਂ 'ਤੇ ਗੋਲੀਬਾਰੀ ਕੀਤੀ ਗਈ ਸੀ। ਛੇ ਗੋਲੇ ਕ੍ਰਾਸਨੀ ਪਾਰਤਿਰਜਨ ਪਿੰਡ 'ਤੇ ਅਤੇ ਅੱਠ ਯਾਸੀਨੋਵਤਯਾ 'ਤੇ ਦਾਗੇ ਗਏ। ਗੌਰਤਲਬ ਹੈ ਕਿ ਯੂਕ੍ਰੇਨੀ ਫ਼ੌਜਾਂ ਦੇ ਹਮਲਿਆਂ ਤੋਂ ਬਚਾਅ ਲਈ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਦੀਆਂ ਕਾਲਾਂ ਦੇ ਜਵਾਬ ਵਿੱਚ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ ਵਿੱਚ ਇੱਕ ਵਿਸ਼ੇਸ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ, ਜੋ ਅੱਜ ਤੱਕ ਜਾਰੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।