ਰਾਸ਼ਟਰਪਤੀ ਚੋਣਾਂ ’ਚ ਜਿੱਤ ਤੋਂ ਬਾਅਦ ਬੋਲੇ ਪੁਤਿਨ- ਯੂਕ੍ਰੇਨ ’ਤੇ ਹਮਲੇ ਤੋਂ ਪਿੱਛੇ ਨਹੀਂ ਹਟੇਗਾ ਰੂਸ

03/20/2024 2:02:11 PM

ਮਾਸਕੋ (ਭਾਸ਼ਾ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚੋਣਾਂ ’ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਕਿਹਾ ਕਿ ਮਾਸਕੋ ਯੂਕ੍ਰੇਨ ਵਿਚ ਹਮਲੇ ਕਰਨ ਤੋਂ ਪਿੱਛੇ ਨਹੀਂ ਹਟੇਗਾ ਅਤੇ ਉਸ ਦੀ ਯੂਕ੍ਰੇਨ ਦੇ ਸਰਹੱਦ ਪਾਰ ਦੇ ਹਮਲਿਆਂ ਤੋਂ ਰੱਖਿਆ ਲਈ ਇਕ ‘ਬਫਰ ਜ਼ੋਨ’ (ਸੁਰੱਖਿਅਤ ਜ਼ੋਨ) ਯੋਜਨਾ ਹੈ। ਰੂਸ ਦੀ ਫੌਜ ਨੇ ਯੂਕ੍ਰੇਨ ਖਿਲਾਫ ਜੰਗ ਵਿਚ ਤਰੱਕੀ ਕੀਤੀ ਹੈ ਪਰ ਇਹ ਤਰੱਕੀ ਹੌਲੀ ਰਹੀ ਅਤੇ ਮਹਿੰਗੀ ਸਾਬਤ ਹੋਈ ਹੈ।

ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ 'ਤੇ ਹੋਵੇਗੀ ਜੇਲ੍ਹ

ਯੂਕ੍ਰੇਨ ਨੇ ਰੂਸ ਵਿਚ ਤੇਲ ਰਿਫਾਇਨਰੀਆਂ ਅਤੇ ਡਿਪੂਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਯੂਕ੍ਰੇਨ ਵਿਚ ਸਥਿਤ ਕ੍ਰੈਮਲਿਨ ਵਿਰੋਧੀਆਂ ਦੇ ਇਕ ਸਮੂਹ ਨੇ ਵੀ ਸਰਹੱਦ ਪਾਰ ਹਮਲੇ ਸ਼ੁਰੂ ਕੀਤੇ ਹਨ। ਪੁਤਿਨ ਨੇ ਕਿਹਾ, ‘ਅਸੀਂ ਜੇਕਰ ਲੋੜ ਪਈ ਤਾਂ ਯੂਕ੍ਰੇਨ ਸਰਕਾਰ ਵੱਲੋਂ ਕੰਟਰੋਲ ਖੇਤਰਾਂ ’ਤੇ ਕੁਝ ਸੁਰੱਖਿਅਤ ਜ਼ੋਨ ਬਣਾਉਣ ’ਤੇ ਵਿਚਾਰ ਕਰਾਂਗੇ। ਦੁਸ਼ਮਣ ਕੋਲ ਮੌਜੂਦ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕਰ ਕੇ ਇਸ ਸੁਰੱਖਿਅਤ ਖੇਤਰ (ਬਫਰ ਜ਼ੋਨ) ਵਿਚ ਦਾਖਲ ਹੋਣਾ ਮੁਸ਼ਕਲ ਹੋਵੇਗਾ। ਕੀਵ ਨਾਲ ‘ਸ਼ਾਂਤੀ ਵਾਰਤਾ’ ਦੀਆਂ ਸੰਭਾਵਨਾਵਾਂ ’ਤੇ ਪੁਤਿਨ ਨੇ ਦੁਹਰਾਇਆ ਕਿ ਰੂਸ ਗੱਲਬਾਤ ਲਈ ਤਿਆਰ ਹੈ ਪਰ ਉਹ ਅਜਿਹੀ ਜੰਗਬੰਦੀ ਦੇ ਜਾਲ ਵਿਚ ਨਹੀਂ ਫਸੇਗਾ, ਜੋ ਯੂਕ੍ਰੇਨ ਨੂੰ ਮੁੜ ਹਥਿਆਰਬੰਦ ਕਰਨ ਦੀ ਮਦਦ ਦੇਵੇਗਾ।

ਇਹ ਵੀ ਪੜ੍ਹੋ: ਭਾਰਤੀਆਂ 'ਚ ਕੈਨੇਡਾ 'ਚ ਪੱਕੇ ਹੋਣ ਦਾ ਘਟਿਆ ਕ੍ਰੇਜ਼, ਜਾਣੋ ਕੀ ਰਹੀ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News