ਸੀਰੀਆ ਦੀ ਹਕੂਮਤ ਦੀ ਰੱਖਿਆ ਕਰਨ 'ਚ ਮਦਦ ਕਰੇਗਾ ਰੂਸ : ਪੁਤਿਨ
Monday, Jul 22, 2019 - 02:52 AM (IST)

ਮਾਸਕੋ - ਰੂਸ ਦੇ ਵਲਾਦਿਮੀਰ ਪੁਤਿਨ ਨੇ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਸੀਰੀਆ ਦੀ ਹਕੂਮਤ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਮਦਦ ਕਰਦਾ ਰਹੇਗਾ। ਰੂਸ-ਸੀਰੀਆ ਵਿਚਾਲੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਭੇਜੇ ਵਧਾਈ ਦੇ ਸੰਦੇਸ਼ 'ਚ ਪੁਤਿਨ ਨੇ ਵਚਨਬੱਧਤਾ ਵਿਅਕਤ ਕੀਤੀ।
ਉਨ੍ਹਾਂ ਆਖਿਆ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਰੂਸ ਸੀਰੀਆ ਦੀ ਹਕੂਮਤ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਉਥੋਂ ਦੀ ਸਰਕਾਰ ਅਤੇ ਜਨਤਾ ਦਾ ਸਮਰਥਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਯੁਕਤ ਯਤਨਾਂ ਤੋਂ ਸੀਰੀਆ 'ਚ ਅੱਤਵਾਦ ਦਾ ਖਾਤਮਾ ਹੋਵੇਗਾ। ਉਨ੍ਹਾਂ ਨੇ ਦੁਹਰਾਇਆ ਕਿ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤ 'ਤੇ ਸਬੰਧਾਂ ਨੂੰ ਵਧਾਉਣ ਲਈ ਜ਼ੋਰ ਦਿੱਤਾ ਹੈ।