ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ

Sunday, Mar 20, 2022 - 02:19 AM (IST)

ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ

ਲਵੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਵੱਡੇ ਸ਼ਹਿਰਾਂ ਨੂੰ ਘੇਰ ਰਹੀਆਂ ਹਨ ਅਤੇ ਇਸ ਤਰ੍ਹਾਂ ਦੀ ਤਰਸਯੋਗ ਸਥਿਤੀ ਪੈਦਾ ਕਰਨਾ ਚਾਹੁੰਦੀ ਹੈ ਕਿ ਯੂਕ੍ਰੇਨ ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਸਹਿਯੋਗ ਕਰਨਾ ਪਏ। ਹਾਲਾਂਕਿ, ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਰਣਨੀਤੀ ਸਫ਼ਲ ਨਹੀਂ ਹੋਵੇਗੀ ਅਤੇ ਜੇਕਰ ਰੂਸ ਜੰਗ ਨੂੰ ਖਤਮ ਨਹੀਂ ਕਰਦਾ ਹੈ ਤਾਂ ਉਸ ਨੂੰ ਲੰਬੇ ਸਮੇਂ ਤੱਕ ਇਸ ਦਾ ਨੁਕਸਾਨ ਝੇਲਣਾ ਪਵੇਗਾ।

ਇਹ ਵੀ ਪੜ੍ਹੋ : ਚੀਨ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ 'ਜ਼ੀਰੋ ਕੋਵਿਡ' ਨੀਤੀ 'ਤੇ ਕਾਇਮ

ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕ੍ਰੈਮਲਿਨ (ਰੂਸ ਦੇ ਰਾਸ਼ਟਰਪਤੀ ਦਫ਼ਤਰ) 'ਤੇ ਜਾਣਬੁੱਝ ਕੇ 'ਮਨੁੱਖੀ ਸੰਕਟ' ਪੈਦਾ ਕਰਨ ਦਾ ਦੋਸ਼ ਲਾਇਆ। ਜ਼ੇਲੇਂਸਕੀ ਨੇ ਰਾਸ਼ਟਰ ਦੇ ਨਾਂ ਆਪਣੇ ਵੀਡੀਓ ਸੰਦੇਸ਼ 'ਚ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਸੋਚੀ-ਸਮਝੀ ਸਾਜਿਸ਼ ਹੈ। ਬਸ ਆਪਣੇ ਲਈ ਤਸਵੀਰ ਹੈ ਕਿ ਮਾਸਕੋ ਦੇ ਉਸ ਸਟੇਡੀਅਮ 'ਚ 14,000 ਲਾਸ਼ਾਂ ਹਨ ਅਤੇ ਹਜ਼ਾਰਾਂ ਜ਼ਖਮੀ ਲੋਕ ਹਨ।

ਇਹ ਵੀ ਪੜ੍ਹੋ : ਪਾਕਿਸਤਾਨ : ਅਸੰਤੁਸ਼ਟ ਸੰਸਦ ਮੈਂਬਰਾਂ ਤੋਂ ਨਾਰਾਜ਼ PTI ਮੈਂਬਰਾਂ ਨੇ ਸਿੰਧ ਹਾਊਸ 'ਤੇ ਧਾਵਾ ਬੋਲਿਆ

ਇਹ ਉਹ ਕੀਮਤ ਹੈ ਜੋ ਰੂਸ ਨੂੰ ਹੁਣ ਤੱਕ ਜੰਗ 'ਚ ਚੁਕਾਉਣੀ ਪਈ ਹੈ। ਵੀਡੀਓ ਕੀਵ 'ਚ ਬਾਹਰ ਰਿਕਾਰਡ ਕੀਤਾ ਗਿਆ ਸੀ, ਉਨ੍ਹਾਂ ਦੇ ਪਿਛੇ ਰਾਸ਼ਟਰਪਤੀ ਦਫ਼ਤਰ ਸੀ। ਯੂਕ੍ਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਖੇਤਰੀ ਅਖੰਡਤਾ ਬਹਾਲੀ ਅਤੇ ਯੂਕ੍ਰੇਨ ਲਈ ਨਿਆਂ ਦਾ ਸਮਾਂ ਆ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ 'ਚ ਰੂਸ ਨੂੰ ਭਾਰੀ ਕੀਮਤ ਚੁਕਾਉਣੀ ਪਏਗੀ ਜਿਸ ਨਾਲ ਉਹ ਪੀੜ੍ਹੀਆਂ ਤੱਕ ਉਭਰ ਨਹੀਂ ਸਕਣਗੇ। ਜ਼ੇਲੇਂਸਕੀ ਨੇ ਫ਼ਿਰ ਤੋਂ ਪੁਤਿਨ ਨੂੰ ਸਿੱਧੇ ਉਨ੍ਹਾਂ ਨਾਲ ਮਿਲਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਦੇ ਚੱਲਦੇ ਹੁਣ ਤੱਕ 65 ਲੱਖ ਲੋਕ ਹੋਏ ਚੁੱਕੇ ਹਨ ਬੇਘਰ : UN

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News