ਈਰਾਨ ਮੁੱਦੇ ''ਤੇ ਰੂਸ ਦੀ ਅਮਰੀਕਾ ਨੂੰ ਚਿਤਾਵਨੀ
Thursday, Jan 04, 2018 - 09:04 PM (IST)

ਮਾਸਕੋ— ਰੂਸ ਦੇ ਇਕ ਸੀਨੀਅਰ ਡਿਪਲੋਮੈਟ ਨੇ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਈਰਾਨ ਦੇ ਮਸਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਉਸ ਨੇ ਇਹ ਵੀ ਕਿਹਾ ਕਿ ਅਮਰੀਕਾ ਈਰਾਨ ਦੇ ਪ੍ਰਮਾਣੂ ਸਮਝੋਤਿਆਂ ਨੂੰ ਇਸ ਅਸ਼ਾਂਤੀ ਰਾਹੀਂ ਠੇਸ ਪਹੁੰਚਾਉਣਾ ਚਾਹੁੰਦਾ ਹੈ।
ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਾਇਬਕੋਵ ਨੇ ਵੀਰਵਾਰ ਨੂੰ ਇਕ ਨਿਊਜ਼ ਚੈਨੇਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਆਪਣੀ ਟਿੱਪਣੀ 'ਚ ਕਿਹਾ, ''ਅਸੀਂ ਅਮਰੀਕਾ ਨੂੰ ਈਰਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀਆਂ ਕੋਸ਼ਿਸ਼ਾਂ ਖਿਲਾਫ ਚਿਤਾਵਨੀ ਦਿੰਦੇ ਹਾਂ।'' ਰਾਇਬਕੋਵ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਜੇਸੀਪੀਓਏ ਦੇ ਸਬੰਧ 'ਚ ਨਵੇਂ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਪਲਾਨ ਇਕ ਜੁਆਇੰਟ ਐਕਸ਼ਨ ਨਾਲ ਜੁੜਿਆ ਹੈ, ਜਿਸ 'ਚ ਈਰਾਨ ਦੀ ਪ੍ਰਮਾਣੂ ਸਮਰਥਾ ਨੂੰ ਸੀਮਤ ਰੱਖਣਾ ਤੇ ਯੁਰੇਨੀਅਮ ਦੀ ਸਮਰਥਾ ਨੂੰ 10 ਸਾਲਾਂ ਲਈ ਰੋਕਣਾ ਸ਼ਾਮਲ ਹੈ।
ਇਸ ਮਾਮਲੇ 'ਚ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਸੀ ਕਿ ਉਹ ਇਹ ਸਮਝੋਤਾ ਲੰਬੇ ਸਮੇਂ ਲਈ ਚਾਹੁੰਦੇ ਹਨ।