ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ ''ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ
Thursday, Apr 14, 2022 - 08:19 PM (IST)
ਇੰਟਰਨੈਸ਼ਨਲ ਡੈਸਕ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਭ ਤੋਂ ਕਰੀਬੀ ਸਹਿਯੋਗੀਆਂ 'ਚੋਂ ਇਕ ਨੇ ਵੀਰਵਾਰ ਨੂੰ ਨਾਟੋ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਵੀਡਨ ਅਤੇ ਫਿਨਲੈਂਡ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗਠਜੋੜ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਰੂਸੀ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰੇਗਾ ਅਤੇ ਨਾਲ ਹੀ ਉਹ ਬਚਾਅ ਲਈ ਆਪਣੀ ਫੌਜ ਨੂੰ ਹੋਰ ਮਜ਼ਬੂਤ ਕਰੇਗਾ। ਦੱਸਣਯੋਗ ਹੈ ਕਿ ਫਿਨਲੈਂਡ ਰੂਸ ਤੋਂ 1300 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਇਕ ਦਿਨ ਪਹਿਲਾਂ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਕਿਹਾ ਸੀ ਕਿ ਫਿਨਲੈਂਡ ਅਗਲੇ ਕੁਝ ਹਫ਼ਤਿਆਂ 'ਚ ਨਾਟੋ 'ਚ ਸ਼ਾਮਲ ਹੋਣ ਦਾ ਫੈਸਲਾ ਕਰੇਗਾ।
ਇਹ ਵੀ ਪੜ੍ਹੋ : ਫਾਈਜ਼ਰ ਨੇ 5 ਤੋਂ 11 ਸਾਲ ਦੇ ਸਿਹਤਮੰਦ ਬੱਚਿਆਂ ਲਈ ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਸ਼ੁਰੂ ਕਰਨ ਦੀ ਕੀਤੀ ਵਕਾਲਤ
ਰੂਸ ਇਨ੍ਹਾਂ ਇਲਾਕਿਆਂ 'ਚ ਵਧਾਏਗਾ ਫੌਜ
ਰਾਇਟਰਸ ਦੀ ਰਿਪੋਰਟ ਮੁਤਾਬਕ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ ਪ੍ਰਧਾਨ ਦਮਿਤਰੀ ਮੇਦਵੇਦੇਵ ਨੇ ਕਿਹਾ ਕਿ ਜੇਕਰ ਸਵੀਡਨ ਅਤੇ ਫਿਨਲੈਂਡ ਨਾਟੋ 'ਚ ਸ਼ਾਮਲ ਹੁੰਦੇ ਹਨ ਤਾਂ ਰੂਸ ਨੂੰ ਬਾਲਟਿਕ ਸਾਗਰ 'ਚ ਆਪਣੀ ਜ਼ਮੀਨ, ਜਲ ਸੈਨਾ ਅਤੇ ਹਵਾਈ ਫੌਜ ਨੂੰ ਮਜ਼ਬੂਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਆਇਰਲੈਂਡ ਦੇ ਵਿਦੇਸ਼ ਮੰਤਰੀ ਗੱਲਬਾਤ ਲਈ ਯੂਕ੍ਰੇਨ ਪਹੁੰਚੇ
ਬਾਲਟਿਕ ਖੇਤਰ ਨੂੰ ਲੈ ਕੇ ਜਤਾਈ ਚਿੰਤਾ
ਰਾਇਟਰਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਮੇਦਵੇਦੇਵ ਨੇ ਸਪੱਸ਼ਟ ਰੂਪ ਨਾਲ ਪ੍ਰਮਾਣੂ ਖਤਰੇ ਨੂੰ ਇਹ ਕਹਿ ਕਿ ਚੁੱਕਿਆ ਕਿ ਬਾਲਟਿਕ ਲਈ ਕਿਸੇ ਵੀ ਪ੍ਰਮਾਣੂ ਮੁਕਤ ਸਥਿਤੀ ਨੂੰ ਲੈ ਕੇ ਕੋਈ ਹੋਰ ਗੱਲ ਨਹੀਂ ਹੋ ਸਕਦੀ ਹੈ। ਸੰਤੁਲਨ ਬਣਿਆ ਰਹਿਣਾ ਚਾਹੀਦਾ ਹੈ ਅਤੇ ਮੇਦਵੇਦੇਵ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹੇ ਹਨ।
ਇਹ ਵੀ ਪੜ੍ਹੋ : ਰੂਸ 'ਤੇ ਪਾਬੰਦੀਆਂ ਦੀ ਅਣਦੇਖੀ ਕਰਨ ਵਾਲੇ ਦੇਸ਼ਾਂ ਨੂੰ ਭੁਗਤਣੇ ਪੈਣਗੇ ਅੰਜ਼ਾਮ : ਯੇਲੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ