ਜਲਵਾਯੂ ਤਬਦੀਲੀ ਸਬੰਧੀ UN ਦੇ ਪ੍ਰਸਤਾਵ ਖ਼ਿਲਾਫ਼ ਰੂਸ ਨੇ ਕੀਤਾ ਵੀਟੋ, ਭਾਰਤ ਵੀ ਵਿਰੋਧ ’ਚ ਹੋਇਆ ਖੜ੍ਹਾ

12/15/2021 12:24:31 PM

ਨਿਊਯਾਰਕ (ਭਾਸ਼ਾ)- ਜਲਵਾਯੂ ਤਬਦੀਲੀ ਨੂੰ ਗਲੋਬਲ ਸੁਰੱਖਿਆ ਨਾਲ ਜੋੜਨ ਵਾਲੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਖ਼ਿਲਾਫ਼ ਰੂਸ ਨੇ ਵੀਟੋ ਕਰ ਦਿੱਤਾ ਅਤੇ ਭਾਰਤ ਨੇ ਇਸ ਦੇ ਖ਼ਿਲਾਫ਼ ਵੋਟਿੰਗ ਕੀਤੀ। ਚੀਨ ਨੇ ਵੋਟਿੰਗ ਵਿਚ ਭਾਗ ਨਹੀਂ ਲਿਆ।ਆਇਰਲੈਂਡ ਅਤੇ ਨਾਈਜਰ ਦੀ ਅਗਵਾਈ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ‘ਜਲਵਾਯੂ ਤਬਦੀਲੀ ਦੇ ਸੁਰੱਖਿਆ ਪ੍ਰਭਾਵਾਂ ਸਬੰਧੀ ਜਾਣਕਾਰੀ ਸ਼ਾਮਲ ਕਰਨ’ ਦਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਪ੍ਰੀਸ਼ਦ ਸੰਘਰਸ਼ ਜਾਂ ਜੋਖਮ ਵਧਾਉਣ ਵਾਲੇ ਕਾਰਕਾਂ ਦੇ ਮੂਲ ਕਾਰਨਾਂ ’ਤੇ ਉਚਿਤ ਧਿਆਨ ਦੇ ਸਕਣ। ਇਸ ਵਿਚ ਜਲਵਾਯੂ ਤਬਦੀਲੀ ਨੂੰ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਹੈ।

ਇਸ ਪ੍ਰਸਤਾਵ ਵਿਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਸਬੰਧੀ ਸੁਰੱਖਿਆ ਜੋਖਮਾਂ ਨੂੰ ਸੰਘਰਸ਼ ਨਿਵਾਰਣ ਰਣਨੀਤੀਆਂ ਦਾ ‘ਇਕ ਕੇਂਦਰੀ ਅੰਸ਼’ ਬਣਾਉਣ ਲਈ ਵੀ ਕਿਹਾ ਗਿਆ ਹੈ। ਪ੍ਰੀਸ਼ਦ ਦੇ ਪਿਛਲੇ ਪ੍ਰਸਤਾਵਾਂ ਵਿਚ ਵੱਖ-ਵੱਖ ਅਫਰੀਕੀ ਦੇਸ਼ਾਂ ਅਤੇ ਇਰਾਕ ਵਰਗੇ ਵਧੀਆ ਸਥਾਨਾਂ ਵਿਚ ਜਲਵਾਯੂ ਤਬਦੀਲੀ ਦੇ ਅਸਥਿਰ ਕਰਨ ਵਾਲੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਸੋਮਵਾਰ ਦਾ ਪ੍ਰਸਤਾਵ ਪਹਿਲਾਂ ਅਜਿਹਾ ਪ੍ਰਸਤਾਵ ਹੈ, ਜਿਸ ਵਿਚ ਜਲਵਾਯੂ ਸਬੰਧੀ ਸੁਰੱਖਿਆ ਖਤਰਿਆਂ ਨੂੰ ਖੁਦ ਇਕ ਮੁੱਦਾ ਬਣਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਹੈਤੀ 'ਚ ਭਿਆਨਕ ਹਾਦਸਾ, ਈਂਧਣ ਟੈਂਕਰ 'ਚ ਧਮਾਕੇ ਕਾਰਨ 75 ਲੋਕਾਂ ਦੀ ਮੌਤ

113 ਦੇਸ਼ਾਂ ਨੇ ਸਮਰਥਨ ਕੀਤਾ
ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਵਿਚੋਂ 113 ਦੇਸ਼ਾਂ ਨੇ ਇਸਦਾ ਸਮਰਥਨ ਕੀਤਾ, ਜਿਸ ਵਿਚੋਂ ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰਾਂ ਵਿਚੋਂ 12 ਦੇਸ਼ ਸ਼ਾਮਲ ਸਨ। ਰੂਸੀ ਰਾਜਦੂਤ ਵਸੀਲੀ ਨੇਬੇ ਜੀਆ ਨੇ ਕਿਹਾ ਕਿ ਜਲਵਾਯੂ ਤਬਦੀਲੀ ਨੂੰ ਗਲੋਬਲ ਸੁਰੱਖਿਆ ਲਈ ਖਤਰਾ ਦੱਸਣ ਨਾਲ ਪ੍ਰੀਸ਼ਦ ਦਾ ਧਿਆਨ ਉਸਦੇ ਏਜੰਡੇ ਵਿਚ ਸ਼ਾਮਲ ਦੇਸ਼ਾਂ ਵਿਚ ਸੰਘਰਸ਼ ਦੇ ਅਸਲ ਅਤੇ ਡੂੰਘੇ ਕਾਰਨਾਂ ਤੋਂ ਹੱਟ ਜਾਂਦਾ ਹੈ। ਇਸ ਵਿਚ ਵਿਗਿਆਨਕ ਅਤੇ ਆਰਥਿਕ ਮੁੱਦੇ ਨੂੰ ਸਿਆਸੀ ਸਵਾਲ ਤੋਂ ਬਦਲਿਆ ਗਿਆ ਹੈ। ਇਹ ਪ੍ਰੀਸ਼ਦ ਨੂੰ ਦੁਨੀਆ ’ਤੇ ਲਗਭਗ ਕਿਸੇ ਵੀ ਦੇਸ਼ ਵਿਚ ਦਖਲਅੰਦਾਜ਼ੀ ਕਰਨ ਦਾ ਬਹਾਨਾ ਦੇ ਰਿਹਾ ਹੈ।

ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਲਈ ਹਮੇਸ਼ਾ ਬੋਲੇਗਾ ਭਾਰਤ : ਤ੍ਰਿਮੂਰਤੀ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਪ੍ਰਸਤਾਵ ਰਾਹੀਂ ਜਲਵਾਯੂ ਤਬਦੀਲੀ ਨਾਲ ਨਜਿੱਠਣ ਸਬੰਧੀ ਕਦਮਾਂ ਨੂੰ ‘ਸੁਰੱਖਿਅਤ’ ਕਰਨ ਅਤੇ ਗਲਾਸਗੋ ਵਿਚ ਸਖਤ ਮਿਹਨਤ ਨਾਲ ਕੀਤੇ ਗਏ ਸਹਿਮਤੀ ਸਮਝੌਤਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਲਈ ਬੋਲੇਗਾ ਅਤੇ ਉਸਦੇ ਕੋਲ ਮਸੌਦੇ ਦੇ ਖਿਲਾਫ ਵੋਟ ਪਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਦਰਅਸਲ, ਜਲਵਾਯੂ ਤਬਦੀਲੀ ਸਬੰਧੀ ਵਿਕਸਿਤ ਦੇਸ਼, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ’ਤੇ ਪਾਬੰਦੀਆਂ ਥੋਪਣ ਦੀ ਕੋਸ਼ਿਸ਼ ਕਰਦੇ ਹਨ, ਜੋ ਅਜੇ ਵਿਕਾਸ ਦੀ ਪ੍ਰਕਿਰਿਆ ਵਿਚ ਹਨ। ਤ੍ਰਿਮੂਰਤੀ ਨੇ ਕਿਹਾ ਕਿ ਅਸੀਂ ਅਫਰੀਕਾ ਅਤੇ ਸਾਹੇਲ ਖੇਤਰ ਸਮੇਤ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਲਈ ਹਮੇਸ਼ਾ ਆਵਾਜ਼ ਉਠਾਵਾਂਗੇ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ ਆਪਣੇ ਵਾਅਦਿਆਂ ਤੋਂ ਬਹੁਤ ਪਿੱਛੇ ਰਹਿ ਗਏ ਹਨ।


Vandana

Content Editor

Related News