Russia Ukraine War: ਰੂਸ ਨੇ ਫੇਸਬੁੱਕ 'ਤੇ ਲਾਈ ਪਾਬੰਦੀ
Saturday, Mar 05, 2022 - 02:23 AM (IST)
ਮਾਸਕੋ-ਯੂਕ੍ਰੇਨ 'ਤੇ ਰੂਸੀ ਫੌਜ ਦਾ ਹਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉਥੇ ਹੁਣ ਰੂਸ ਨੇ ਫੇਸਬੁੱਕ 'ਤੇ ਪਾਬੰਦੀ ਲੱਗਾ ਦਿੱਤੀ ਹੈ। ਦਿ ਕੀਵ ਇੰਡੀਪੈਂਡੈਂਟ ਰਿਪੋਰਟ ਮੁਤਾਬਕ ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਪਾਬੰਦੀ ਦੇ ਕਾਰਨ ਵਜੋਂ ਫੇਸਬੁੱਕ ਦੇ "ਰੂਸੀ ਰਾਜ ਮੀਡੀਆ ਆਉਟਲੈਟਸ ਵਿਰੁੱਧ ਭੇਦਭਾਵ'' ਦਾ ਹਵਾਲਾ ਦਿੱਤਾ।
ਇਸ ਤੋਂ ਇਲਾਵਾ, ਪੁਤਿਨ ਨੇ ''ਫਰਜ਼ੀ ਖ਼ਬਰਾਂ" ਲਈ ਫੌਜ ਨੂੰ ਜੇਲ੍ਹ ਦੀ ਸਜ਼ਾ ਦੇਣ ਵਾਲੇ ਕਾਨੂੰਨ 'ਤੇ ਦਸਤਖਤ ਕੀਤੇ ਹਨ। ਇਹ ਜਾਣਕਾਰੀ AFP ਨਿਊਜ਼ ਏਜੰਸੀ ਦੀ ਰਿਪੋਰਟ ਦੇ ਹਵਾਲੇ ਤੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ
ਨਾਟੋ ਯੂਕ੍ਰੇਨ ਸੰਘਰਸ਼ 'ਚ ਹਿੱਸਾ ਨਹੀਂ ਲਵੇਗਾ: ਨਾਟੋ ਮੁਖੀ
ਨਾਟੋ ਦੇ ਸਕੱਤਰ-ਜਨਰਲ ਜਾਨ ਸਟੋਲਟਨਬਰਗ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਨਾਟੋ ਗਠਜੋੜ ਯੂਕ੍ਰੇਨ ਸੰਘਰਸ਼ 'ਚ ਹਿੱਸਾ ਨਹੀਂ ਲਵੇਗਾ। ਸਟੋਲਟਨਬਰਗ ਨੇ ਨਾਟੋ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਤੋਂ ਬਾਅਦ ਕਿਹਾ, "ਨਾਟੋ ਗਠਜੋੜ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਾਈਆਂ ਹਨ, ਅਸੀਂ ਇਸ ਦੌਰਾਨ ਯੂਕ੍ਰੇਨ ਦੀ ਮਦਦ ਕਰ ਰਹੇ ਹਾਂ।" ਨਾਟੋ ਇਸ ਸੰਘਰਸ਼ 'ਚ ਹਿੱਸਾ ਨਹੀਂ ਲਵੇਗਾ, ਨਾਟੋ ਇੱਕ ਰੱਖਿਆਤਮਕ ਸੰਗਠਨ ਹੈ, ਅਸੀਂ ਯੁੱਧ ਅਤੇ ਸੰਘਰਸ਼ ਵਿੱਚ ਹਿੱਸਾ ਨਹੀਂ ਲਵਾਂਗੇ। ਨਾਟੋ ਮੁਖੀ ਨੇ ਦੱਸਿਆ ਕਿ ਇਹ ਬੈਠਕ ਯੂਕ੍ਰੇਨ 'ਚ ਸੰਘਰਸ਼ ਦੇ ਲੰਬੇ ਸਮੇਂ ਦੇ ਨਤੀਜਿਆਂ 'ਤੇ ਧਿਆਨ ਕੇਂਦਰਿਤ ਕਰੇਗੀ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਦੇ ਜੰਗਲਾਂ 'ਚ ਲੱਗੀ ਅੱਗ, ਹਜ਼ਾਰਾਂ ਲੋਕ ਹੋਏ ਆਪਣੇ ਘਰ ਛੱਡਣ ਨੂੰ ਮਜਬੂਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ