ਵਧਣ ਜਾ ਰਿਹੈ ਜੰਗ ਦਾ ਸੇਕ ! ਰੂਸ ਦੇ ਵੱਡੇ ਹਵਾਈ ਹਮਲੇ ਮਗਰੋਂ ਸਾਥੀ ਦੇਸ਼ਾਂ ਨੇ ਯੂਕ੍ਰੇਨ ਤੋਂ ਹਟਾਈਆਂ ਪਾਬੰਦੀਆਂ
Wednesday, May 28, 2025 - 10:41 AM (IST)

ਇੰਟਰਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੇ ਯੂਕ੍ਰੇਨ ਦੀ ਜੰਗ ਰੋਕਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਸਨ, ਪਰ ਇਹ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਦਿਖਾਈ ਨਹੀਂ ਦੇ ਰਹੀਆਂ। ਜੰਗਬੰਦੀ ਹੋਣ ਦੀ ਬਜਾਏ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਹੋਰ ਤੇਜ਼ ਹੋ ਗਏ ਹਨ।
ਇਸੇ ਦੌਰਾਨ ਮਈ 2025 ਦੇ ਅੰਤ ਵਿੱਚ ਰੂਸ ਨੇ ਯੂਕ੍ਰੇਨ 'ਤੇ ਆਪਣਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿੱਚ ਰੂਸ ਨੇ 367 ਡਰੋਨ ਅਤੇ ਮਿਜ਼ਾਈਲਾਂ ਯੂਕ੍ਰੇਨ 'ਤੇ ਦਾਗੇ। ਯੂਕ੍ਰੇਨ ਦੇ 30 ਦੇ ਕਰੀਬ ਸ਼ਹਿਰ ਇਸ ਹਮਲੇ ਦੀ ਚਪੇਟ 'ਚ ਆਏ। ਇਹ ਹਮਲਾ ਕਈ ਸ਼ਹਿਰਾਂ 'ਤੇ ਕੀਤਾ ਗਿਆ, ਜਿਸ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਨੂੰ ਪੈ ਗਈਆਂ ਭਾਜੜਾਂ
ਯੂਕ੍ਰੇਨੀ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਰੂਸ ਦੇ ਇਸ ਹਮਲੇ ਦੀ ਨਿੰਦਾ ਕੀਤੀ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਬਿਲਕੁਲ ਪਾਗਲ ਹੋ ਗਿਆ ਹੈ।
ਇਸ ਹਮਲੇ ਦੇ ਜਵਾਬ ਵਿੱਚ, ਜਰਮਨੀ, ਫਰਾਂਸ, ਯੂ.ਕੇ. ਅਤੇ ਅਮਰੀਕਾ ਨੇ ਯੂਕ੍ਰੇਨ ਨੂੰ ਦਿੱਤੇ ਗਏ ਹਥਿਆਰਾਂ ਦੀ ਰੇਂਜ 'ਤੇ ਲਗਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ, ਜਿਸ ਨਾਲ ਯੂਕ੍ਰੇਨ ਹੁਣ ਰੂਸ ਦੇ ਅੰਦਰ ਸੈਨਿਕ ਠਿਕਾਣਿਆਂ 'ਤੇ ਹਮਲੇ ਕਰ ਸਕਦਾ ਹੈ। ਇਹ ਹਮਲਾ ਯੂਕ੍ਰੇਨ-ਰੂਸ ਜੰਗ ਵਿੱਚ ਇੱਕ ਨਵਾਂ ਮੋੜ ਲੈ ਕੇ ਆਇਆ ਹੈ, ਜਿਸ ਨਾਲ ਦੋਹਾਂ ਪਾਸਿਆਂ ਤੋਂ ਹਮਲਿਆਂ ਦੀ ਤੀਬਰਤਾ ਵਧ ਗਈ ਹੈ ਅਤੇ ਅੰਤਰਰਾਸ਼ਟਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਵੀ ਵਧ ਗਈ ਹੈ।
ਇਹ ਵੀ ਪੜ੍ਹੋ- ਆਪਣਾ ਕੰਟੈਂਟ ਯੂਜ਼ ਕਰਨ ਲਈ ਯੂਟਿਊਬਰਾਂ ਨੂੰ ਸਟ੍ਰਾਈਕ ਭੇਜ ਰਹੀ ANI ! ਹਟਾਉਣ ਲਈ ਮੰਗ ਰਹੀ 50 ਲੱਖ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e