ਯੂਕ੍ਰੇਨ ਨੇ ਰੂਸ ''ਤੇ ਕਰ''ਤਾ ਸਭ ਤੋਂ ਵੱਡਾ ਹਮਲਾ ! ਇਕੋ ਵਾਰੀ ਦਾਗ''ਤੇ 620 ਡਰੋਨ
Tuesday, Aug 18, 2026 - 02:53 PM (IST)
ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ 4 ਸਾਲਾਂ ਤੋਂ ਛਿੜੀ ਜੰਗ ਹੋਰ ਲੰਬੀ ਖਿੱਚਦੀ ਜਾ ਰਹੀ ਹੈ। ਇਸੇ ਦੌਰਾਨ ਰੂਸ ਦੀ ਰਾਜਧਾਨੀ ਮਾਸਕੋ 'ਤੇ ਪਿਛਲੇ 2 ਸਾਲਾਂ 'ਚ ਯੂਕ੍ਰੇਨ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਗਿਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 620 ਯੂ.ਏ.ਵੀਜ਼ ਨਾਲ ਮਾਸਕੋ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸੋਬਯਾਨਿਨ ਮੁਤਾਬਕ ਬੀਤੀ ਸ਼ਾਮ ਤੋਂ ਲੈ ਕੇ ਅੱਜ ਸਵੇਰੇ 5:00 ਵਜੇ ਤੱਕ ਮਾਸਕੋ ਵੱਲ 620 ਡਰੋਨ ਆ ਰਹੇ ਸਨ, ਜਿਨ੍ਹਾਂ ਵਿੱਚੋਂ 180 ਡਰੋਨਾਂ ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਹਵਾ 'ਚ ਹੀ ਤਬਾਹ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਐਮਰਜੈਂਸੀ ਟੀਮਾਂ ਮਲਬੇ ਵਾਲੀਆਂ ਥਾਵਾਂ 'ਤੇ ਰੈਸਕਿਊ ਆਪਰੇਸ਼ਨਾਂ 'ਚ ਜੁਟੀਆਂ ਹੋਈਆਂ ਹਨ। ਖ਼ਤਰੇ ਨੂੰ ਦੇਖਦਿਆਂ ਮਾਸਕੋ ਦੇ ਵਨੁਕੋਵੋ, ਝੁਕੋਵਸਕੀ ਅਤੇ ਦੋਮੋਦੇਦੋਵੋ ਏਅਰਪੋਰਟਾਂ 'ਤੇ ਫਲਾਈਟਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।
