ਇਰਾਨ ਦਾ ਬਹਿਰੀਨ ''ਤੇ ਭਿਆਨਕ ਹਮਲਾ ! ਅਮਰੀਕੀ ਨੇਵੀ ਬੇਸ ਕਰ''ਤਾ ਤਬਾਹ

Saturday, Sep 12, 2026 - 09:50 AM (IST)

ਇਰਾਨ ਦਾ ਬਹਿਰੀਨ ''ਤੇ ਭਿਆਨਕ ਹਮਲਾ ! ਅਮਰੀਕੀ ਨੇਵੀ ਬੇਸ ਕਰ''ਤਾ ਤਬਾਹ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ 5 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਜਾਰੀ ਜੰਗ ਦਿਨੋ-ਦਿਨ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅਜਿਹੇ ’ਚ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਰਾਨੀ ਹਮਲਿਆਂ ਕਾਰਨ ਬਹਿਰੀਨ ਸਥਿਤ ਅਮਰੀਕੀ ਨੇਵੀ ਦੇ ਮੁੱਖ ਮਿਲਟਰੀ ਬੇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੁਣ ਜਦੋਂ ਇਹ ਹਮਲਾ ਹੋ ਗਿਆ ਹੈ ਤਾਂ ਅਮਰੀਕੀ ਨੇਵੀ ਇਹ ਸੋਚ ਰਹੀ ਹੈ ਕਿ ਇਸ ਬੇਸ ਦਾ ਅੱਗੇ ਕੀ ਕੀਤਾ ਜਾਵੇ।

ਸੀਨੀਅਰ ਅਮਰੀਕੀ ਅਧਿਕਾਰੀ ਕਾਓ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਹਮਲੇ ਦੀ ਭਿਆਨਕਤਾ ਨੂੰ ਮੰਨਦਿਆਂ ਕਿਹਾ ਕਿ ਇਰਾਨ ਨੇ ਬਹਿਰੀਨ ’ਚ ਤਬਾਹੀ ਮਚਾ ਦਿੱਤੀ ਹੈ। ਇਹ ਹਮਲਾ ‘ਨੇਵਲ ਸਪੋਰਟ ਐਕਟੀਵਿਟੀ ਬਹਿਰੀਨ’ (ਐੱਨ. ਏ. ਐੱਸ. ਬੀ.) ਬੇਸ ’ਤੇ ਹੋਇਆ, ਜੋ ਅਮਰੀਕੀ ਨੇਵੀ ਦੀ ਸੈਂਟਰਲ ਕਮਾਂਡ ਅਤੇ ਯੂ. ਐੱਸ. ਫਿਫਥ ਫਲੀਟ ਦਾ ਮੁੱਖ ਹੈੱਡਕੁਆਰਟਰ ਹੈ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਤੋਂ ਅਮਰੀਕਾ ਅਤੇ ਇਜ਼ਰਾਈਲ ਨੇ ਫਰਵਰੀ ਦੇ ਅਖੀਰ ਵਿਚ ਇਰਾਨ ’ਤੇ ਹਵਾਈ ਹਮਲੇ ਕੀਤੇ ਹਨ, ਉਦੋਂ ਤੋਂ ਇਹ ਬੇਸ ਲਗਾਤਾਰ ਇਰਾਨ ਦੇ ਨਿਸ਼ਾਨੇ ’ਤੇ ਰਿਹਾ ਹੈ। ਇਹ ਬੇਸ ਪੱਛਮੀ ਏਸ਼ੀਆ ਵਿਚ ਅਮਰੀਕੀ ਨੇਵੀ ਦੇ ਆਪ੍ਰੇਸ਼ਨਾਂ ਲਈ ਇਕ ਮੁੱਖ ਲੌਜਿਸਟਿਕਸ ਹੱਬ ਵਜੋਂ ਕੰਮ ਕਰਦਾ ਹੈ। ਇਰਾਨ ਵਲੋਂ ਜਾਰਡਨ ਦੇ ਮੁਵਫਕ ਸਾਲਟੀ ਏਅਰ ਬੇਸ ’ਤੇ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਹਮਲੇ ਵਿਚ ਵੀ ਅਮਰੀਕਾ ਦੇ ਕਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ- 13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US ਤੋਂ ਕਰਵਾਇਆ ਗਿਆ ਡਿਪੋਰਟ ! ਦਿੱਲੀ ਉਤਰਦਿਆਂ ਹੀ CBI ਨੇ...

ਬੇਸ ’ਤੇ ਵਾਪਸੀ ਦੀਆਂ ਸੰਭਾਵਨਾਵਾਂ ਘੱਟ
ਇਸ ਭਾਰੀ ਤਬਾਹੀ ਤੋਂ ਬਾਅਦ ਹੁਣ ਇਹ ਸਵਾਲ ਉੱਠਣ ਲੱਗਾ ਹੈ ਕਿ ਅਮਰੀਕੀ ਸਿਪਾਹੀ ਇਸ ਬੇਸ ’ਤੇ ਕਦੋਂ ਤੱਕ ਵਾਪਸ ਪਰਤ ਸਕਣਗੇ। ਪਿਛਲੇ ਮਹੀਨੇ 31 ਅਗਸਤ ਨੂੰ ਇਕ ਟਾਊਨ ਹਾਲ ਦੌਰਾਨ ਚੀਫ ਆਫ ਨੇਵਲ ਆਪ੍ਰੇਸ਼ਨਜ਼ ਐਡਮਿਰਲ ਡੇਰਿਲ ਕੋਡਲ ਨੇ ਸਾਫ ਕਰ ਦਿੱਤਾ ਸੀ ਕਿ ਫੌਜੀ ਫਿਲਹਾਲ ਉਥੇ ਵਾਪਸ ਨਹੀਂ ਪਰਤਣ ਵਾਲੇ, ਇਥੋਂ ਤੱਕ ਕਿ ਉਹ ਆਪਣਾ ਨਿੱਜੀ ਸਾਮਾਨ ਕੱਢਣ ਲਈ ਵੀ ਅਜੇ ਉਥੇ ਨਹੀਂ ਜਾ ਸਕਦੇ।

ਉਨ੍ਹਾਂ ਕਿਹਾ ਸੀ ਕਿ ਅਸੀਂ ਜਲਦਬਾਜ਼ੀ ਵਿਚ ਉਥੇ ਵਾਪਸ ਨਹੀਂ ਜਾ ਰਹੇ ਹਾਂ, ਮੈਂ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਅਤੇ ਇਮਾਨਦਾਰ ਰਹਿਣਾ ਚਾਹੁੰਦਾ ਹਾਂ। ਨੇਵੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਕੀ ਇਸ ਬੇਸ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ- 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News