ਪੁਤਿਨ ਦੀ ਚਿਤਾਵਨੀ ਮਗਰੋਂ ਰੂਸ ਦਾ ਯੂਕ੍ਰੇਨ ''ਤੇ ਵੱਡਾ ਹਮਲਾ ! 3 ਦੀ ਮੌਤ, ਕਈ ਹੋਰ ਜ਼ਖ਼ਮੀ

Sunday, Sep 13, 2026 - 10:11 AM (IST)

ਪੁਤਿਨ ਦੀ ਚਿਤਾਵਨੀ ਮਗਰੋਂ ਰੂਸ ਦਾ ਯੂਕ੍ਰੇਨ ''ਤੇ ਵੱਡਾ ਹਮਲਾ ! 3 ਦੀ ਮੌਤ, ਕਈ ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਰੂਸ ਦੇ ਹਮਲਿਆਂ ਵਿਚ ਯੂਕ੍ਰੇਨ ਵਿਚ 3 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਇਹ ਘਟਨਾਚੱਕਰ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਵਿਚ ਯੂਰਪੀ ਫ਼ੌਜੀਆਂ ਨੂੰ ਭੇਜਣਾ ਰੂਸ ਨਾਲ ਸਿੱਧੇ ਟਕਰਾਅ ਦੇ ਬਰਾਬਰ ਹੋਵੇਗਾ। 

ਰੂਸ ਦੇ ਵਧਦੇ ਹਵਾਈ ਹਮਲਿਆਂ ਕਾਰਨ ਯੂਕ੍ਰੇਨ ’ਤੇ ਭਾਰੀ ਦਬਾਅ ਹੈ। ਇਨ੍ਹਾਂ ਹਮਲਿਆਂ ਵਿਚ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ ਨਾਲ ਚੱਲਣ ਵਾਲੇ ਡਰੋਨਾਂ ਦੀ ਵਰਤੋਂ ਕਰ ਕੇ ਯੂਕ੍ਰੇਨ ਦੀ ਸੁਰੱਖਿਆ ਵਿਵਸਥਾ ਨੂੰ ਤੋੜਿਆ ਜਾ ਰਿਹਾ ਹੈ। ਸਰਦੀਆਂ ਤੋਂ ਪਹਿਲਾਂ ਮਾਸਕੋ ਦੇ ਹਮਲਿਆਂ ਦਾ ਨਿਸ਼ਾਨਾ ਯੂਕ੍ਰੇਨ ਦਾ ਬਿਜਲੀ ਢਾਂਚਾ ਬਣਿਆ ਹੋਇਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਆਮ ਨਾਗਰਿਕਾਂ ਦਾ ਮਨੋਬਲ ਡੇਗਣਾ ਹੈ। ਖੇਤਰੀ ਮੁਖੀ ਇਵਾਨ ਫ਼ੇਦੋਰੋਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੂਕ੍ਰੇਨ ਦੇ ਜ਼ਪੋਰਿਜ਼ੀਆ ਸ਼ਹਿਰ ਵਿਚ ਸਾਰੀ ਰਾਤ ਜਾਰੀ ਰੂਸੀ ਡਰੋਨ ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। 

ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਕ੍ਰਿਵੀ ਰਿਹ ਵਿਚ ਹੋਏ ਹਮਲਿਆਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਕਾਲਾ ਸਾਗਰ ਸਥਿਤ ਓਡੇਸਾ ਬੰਦਰਗਾਹ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 28 ਲੋਕ ਜ਼ਖਮੀ ਹੋਏ। ਖੇਤਰੀ ਮੁਖੀ ਓਲੇਹ ਕਿਪਰ ਨੇ ਇਸ ਨੂੰ ‘ਵੱਡਾ ਹਮਲਾ’ ਦੱਸਿਆ।

ਹਮਲੇ ਵਿਚ ਇਕ ਰਿਹਾਇਸ਼ੀ ਇਮਾਰਤ ਵੀ ਨੁਕਸਾਨੀ ਗਈ, ਜਿਸ ਦੀਆਂ ਉੱਪਰਲੀਆਂ ਮੰਜ਼ਿਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਪੁਤਿਨ ਨੇ ਸ਼ੁੱਕਰਵਾਰ ਨੂੰ ਭਾਰਤ ਵਿਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਯੂਕ੍ਰੇਨ ਵਿਚ ਫ਼ੌਜੀ ਭੇਜਦੀਆਂ ਹਨ ਤਾਂ ਇਸ ਦਾ ਮਤਲਬ ‘ਰੂਸ ਨਾਲ ਜੰਗ’ ਹੋਵੇਗਾ।


author

Harpreet SIngh

Content Editor

Related News