ਰੂਸ ਨੇ ਕੀਵ ''ਤੇ ਵਰ੍ਹਾਇਆ ਮਿਜ਼ਾਈਲਾਂ-ਡਰੋਨਾਂ ਦਾ ਮੀਂਹ ! ਸਾਰੀ ਰਾਤ ਚੱਲੀ ਸਟ੍ਰਾਈਕ ''ਚ 16 ਲੋਕਾਂ ਦੀ ਗਈ ਜਾਨ

Thursday, Aug 20, 2026 - 06:31 PM (IST)

ਰੂਸ ਨੇ ਕੀਵ ''ਤੇ ਵਰ੍ਹਾਇਆ ਮਿਜ਼ਾਈਲਾਂ-ਡਰੋਨਾਂ ਦਾ ਮੀਂਹ ! ਸਾਰੀ ਰਾਤ ਚੱਲੀ ਸਟ੍ਰਾਈਕ ''ਚ 16 ਲੋਕਾਂ ਦੀ ਗਈ ਜਾਨ

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ 4 ਸਾਲਾਂ ਤੋਂ ਛਿੜੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਰੂਸੀ ਫੌਜ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਵੱਡਾ ਹਵਾਈ ਹਮਲਾ ਕੀਤਾ ਹੈ। ਰਾਤ ਭਰ ਚੱਲੀ ਇਸ ਏਅਰਸਟ੍ਰਾਈਕ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਦਕਿ 40 ਦੇ ਕਰੀਬ ਹੋਰ ਜ਼ਖਮੀ ਹੋ ਗਏ।

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਰੂਸ ਨੇ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਹਮਲੇ 'ਚ ਰਿਹਾਇਸ਼ੀ ਇਮਾਰਤਾਂ, ਇੱਕ ਮੈਡੀਕਲ ਸੈਂਟਰ ਅਤੇ ਇੱਕ ਸਕੂਲ ਵੀ ਨੁਕਸਾਨਿਆ ਗਿਆ। ਯੂਕ੍ਰੇਨ 'ਚ ਅਮਰੀਕਾ 'ਚ ਬਣੇ 'ਪੈਟ੍ਰਿਅਟ' ਏਅਰ ਡਿਫੈਂਸ ਇੰਟਰਸੈਪਟਰਾਂ ਦੀ ਕਮੀ ਕਾਰਨ ਰੂਸੀ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣਾ ਔਖਾ ਹੋ ਰਿਹਾ ਹੈ। ਜ਼ੇਲੇਂਸਕੀ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਹੋਰ ਏਅਰ ਡਿਫੈਂਸ ਸਿਸਟਮ ਦੀ ਮੰਗ ਕੀਤੀ ਹੈ।

ਉੱਥੇ ਹੀ ਰੂਸੀ ਡਿਫੈਂਸ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਦੇ ਫਲਾਮਿੰਗੋ ਕਰੂਜ਼ ਮਿਜ਼ਾਈਲ ਪੁਰਜ਼ੇ ਬਣਾਉਣ ਵਾਲੇ ਉਦਯੋਗਿਕ ਕੇਂਦਰਾਂ, ਅਸਲਾ ਡਿਪੂਆਂ ਅਤੇ ਡਰੋਨ ਸਟੋਰੇਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਪੋਲੈਂਡ ਨੇ ਆਪਣੀ ਹਵਾਈ ਫੌਜ ਅਤੇ ਨਾਟੋ (NATO) ਜਹਾਜ਼ਾਂ ਨੂੰ ਅਲਰਟ 'ਤੇ ਕਰ ਦਿੱਤਾ। ਰੋਮਾਨੀਆ ਦੀ ਸਰਹੱਦ ਨੇੜੇ ਵੀ ਇੱਕ ਡਰੋਨ ਕ੍ਰੈਸ਼ ਹੋਇਆ, ਜਿਸ ਤੋਂ ਬਾਅਦ ਇਲਾਕੇ 'ਚ ਲੜਾਕੂ ਜਹਾਜ਼ ਜੈੱਟ ਤਾਇਨਾਤ ਕਰ ਦਿੱਤੇ ਗਏ ਹਨ।


author

Harpreet SIngh

Content Editor

Related News