ਖ਼ਤਮ ਹੋਵੇਗੀ ਰੂਸ-ਯੂਕ੍ਰੇਨ ਦੀ ਜੰਗ ! ਜ਼ੈਲੇਂਸਕੀ ਨੇ ਦਿੱਤਾ ਵੱਡਾ ਬਿਆਨ
Thursday, Dec 25, 2025 - 09:13 AM (IST)
ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 4 ਸਾਲ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਦੇ ਖਤਮ ਹੋਣ ਦੀਆਂ ਉਮੀਦਾਂ ਤਾਂ ਕਈ ਵਾਰ ਜਾਗੀਆਂ, ਪਰ ਇਸ ਦਾ ਕੋਈ ਨਤੀਜਾ ਨਹੀਂ ਮਿਲ ਸਕਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਇਸ ਦਾ ਹਾਲੇ ਤੱਕ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਸਕਿਆ ਹੈ।
ਪਰ ਹੁਣ ਇਸ ਜੰਗ ਦੇ ਖ਼ਤਮ ਹੋਣ ਦੀ ਉਮੀਦ ਇਕ ਵਾਰ ਫਿਰ ਤੋਂ ਜਾਗ ਗਈ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਅਮਰੀਕਾ ਅਤੇ ਯੂਕ੍ਰੇਨ ਲੱਗਭਗ 4 ਸਾਲਾਂ ਤੋਂ ਜਾਰੀ ਸੰਘਰਸ਼ ਨੂੰ ਖਤਮ ਕਰਨ ਦੇ ਉਦੇਸ਼ ਨਾਲ ਕਈ ਮੁੱਖ ਮੁੱਦਿਆਂ ’ਤੇ ਸਹਿਮਤ ਹੋ ਗਏ ਹਨ। ਜ਼ੈਲੇਂਸਕੀ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਦੇ ਪੂਰਬੀ ਉਦਯੋਗਿਕ ਕੇਂਦਰ ’ਚ ਖੇਤਰੀ ਕੰਟਰੋਲ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ਅਤੇ ਜ਼ਾਪੋਰਿਜ਼ੀਆ ਪ੍ਰਮਾਣੂ ਊਰਜਾ ਪਲਾਂਟ ਦੇ ਪ੍ਰਬੰਧਨ ਨਾਲ ਸਬੰਧਤ ਮੁੱਦਿਆਂ ਦਾ ਅਜੇ ਵੀ ਹੱਲ ਨਹੀਂ ਹੋ ਸਕਿਆ ਹੈ।
ਹਾਲ ਹੀ ’ਚ ਫਲੋਰੀਡਾ ’ਚ ਹੋਈ ਲੰਬੀ ਗੱਲਬਾਤ ਤੋਂ ਬਾਅਦ ਅਮਰੀਕਾ ਵੱਲੋਂ ਰੂਸੀ ਵਾਰਤਾਕਾਰਾਂ ਲਈ ਤਿਆਰ ਕੀਤੀ ਗਈ 20 ਨੁਕਾਤੀ ਯੋਜਨਾ ਨੂੰ ਪੇਸ਼ ਕਰਦੇ ਹੋਏ ਜ਼ੈਲੇਂਸਕੀ ਨੇ ਇਹ ਗੱਲ ਕਹੀ।
