ਯੂਕਰੇਨ ਤਣਾਅ ਦਰਮਿਆਨ ਰੂਸ ਦਾ ਐਲਾਨ, ਵੱਡੇ ਪੱਧਰ ''ਤੇ ਕਰੇਗਾ ਪ੍ਰਮਾਣੂ ਅਭਿਆਸ
Friday, Feb 18, 2022 - 05:24 PM (IST)
ਮਾਸਕੋ (ਭਾਸ਼ਾ) : ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਦੀਆਂ ਰਣਨੀਤਕ ਫੌਜਾਂ ਸ਼ਨੀਵਾਰ ਨੂੰ ਵੱਡੇ ਪੱਧਰ ‘ਤੇ ਅਭਿਆਸ ਕਰਨਗੀਆਂ। ਇਹ ਐਲਾਨ ਪੱਛਮੀ ਦੇਸ਼ਾਂ ਦੇ ਡਰ ਦੇ ਵਿਚਕਾਰ ਆਇਆ ਹੈ ਕਿ ਰੂਸ ਯੂਕਰੇਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਿੱਜੀ ਤੌਰ 'ਤੇ ਸ਼ਨੀਵਾਰ ਦੇ ਅਭਿਆਸ ਦੀ ਨਿਗਰਾਨੀ ਕਰਨਗੇ। ਅਭਿਆਸ ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਮੰਤਰਾਲਾ ਨੇ ਕਿਹਾ ਕਿ ਅਭਿਆਸ ਦੀ ਯੋਜਨਾ ਕੁਝ ਸਮਾਂ ਪਹਿਲਾਂ ਹੀ ਬਣਾਈ ਗਈ ਸੀ ਤਾਂ ਕਿ ਰੂਸੀ ਫੌਜੀ ਕਮਾਂਡ ਅਤੇ ਸੈਨਿਕਾਂ ਦੀ ਤਿਆਰੀ ਦੇ ਨਾਲ-ਨਾਲ ਪ੍ਰਮਾਣੂ ਅਤੇ ਰਵਾਇਤੀ ਹਥਿਆਰਾਂ ਦੀ ਭਰੋਸੇਯੋਗਤਾ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਰੂਸ ਕੁਝ ਦਿਨਾਂ 'ਚ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ।