ਰੂਸ ਜਰਮਨੀ ਦੇ 2 ਡਿਪਲੋਮੈਟਾਂ ਨੂੰ ਦੇਵੇਗਾ ਦੇਸ਼ ਨਿਕਾਲਾ

Thursday, Dec 12, 2019 - 04:41 PM (IST)

ਰੂਸ ਜਰਮਨੀ ਦੇ 2 ਡਿਪਲੋਮੈਟਾਂ ਨੂੰ ਦੇਵੇਗਾ ਦੇਸ਼ ਨਿਕਾਲਾ

ਮਾਸਕੋ- ਰੂਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਰਮਨੀ ਦੇ ਦੋ ਡਿਪਲੋਮੈਟਾਂ ਨੂੰ ਕੱਢ ਰਿਹਾ ਹੈ। ਉਸ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਬਰਲਿਨ ਪਾਰਕ ਵਿਚ ਸਾਬਕਾ ਚੇਚੇਨ ਕਮਾਂਡਰ ਦੇ ਮਾਰੇ ਜਾਣ ਨੂੰ ਲੈ ਕੇ ਰੂਸ ਦੇ ਦੋ ਡਿਪਲੋਮੈਟਾਂ ਨੂੰ ਕੱਢ ਦਿੱਤਾ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਵਾਬੀ ਕਦਮ ਦੇ ਤੌਰ 'ਤੇ ਰੂਸ ਨੇ ਆਪਣੇ ਦੇਸ਼ ਵਿਚ ਜਰਮਨੀ ਦੂਤਘਰ ਦੇ ਦੋ ਕਰਮਚਾਰੀਆਂ ਨੂੰ ਗੈਰ-ਲੋੜੀਂਦੇ ਐਲਾਨ ਕਰਨ ਦਾ ਫੈਸਲਾ ਲਿਆ ਹੈ, ਜਿਹਨਾਂ ਨੂੰ ਦੇਸ਼ ਛੱਡਣ ਦੇ ਲਈ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਹੈ।


author

Baljit Singh

Content Editor

Related News