ਯੂਕ੍ਰੇਨ ਦੀ ਬੰਦਰਗਾਹ ਸ਼ਹਿਰ ਮਿਕੋਲੈਵ ਤੇ ਖਾਰਕੀਵ 'ਚ ਰੂਸ ਨੇ ਕੀਤੀ ਗੋਲਾਬਾਰੀ

09/04/2022 10:51:18 PM

ਕੀਵ-ਯੂਕ੍ਰੇਨ ਦੀ ਬੰਦਰਗਾਹ ਸ਼ਹਿਰ ਮਿਕੋਲੈਵ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖਾਰਕੀਵ 'ਤੇ ਰੂਸ ਦੀ ਗੋਲੀਬਾਰੀ ਜਾਰੀ ਹੈ। ਮਿਕੋਲੈਵ ਦੇ ਮੇਅਰ ਓਲੈਕਸਾਂਦ੍ਰ ਸੈਂਕੋਵਿਚ ਨੇ ਐਤਵਾਰ ਨੂੰ ਦੱਸਿਆ ਕਿ ਜੰਗ ਦੌਰਾਨ ਕਈ ਹਫਤਿਆਂ ਤੋਂ ਸ਼ਹਿਰ ਅਤੇ ਉਸ ਦੇ ਨੇੜੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਵਰਨਰ ਵਿਤਾਲਿਅ ਕਿਮ ਨੇ ਦੱਸਿਆ ਕਿ ਸ਼ਨੀਵਾਰ ਨੂੰ ਖੇਤਰ 'ਚ ਰਾਕੇਟ ਹਮਲੇ 'ਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਸੈਂਕੋਵਿਚ ਨੇ ਇਹ ਨਹੀਂ ਦੱਸਿਆ ਕਿ ਰਾਤ ਭਰ ਚੱਲੇ ਹਮਲੇ 'ਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ।

 ਇਹ ਵੀ ਪੜ੍ਹੋ : ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਰਵਾਨਾ ਹੋਣਗੇ ਰਾਜਨਾਥ ਸਿੰਘ

ਇਸ ਦਰਮਿਆਨ, ਖੇਤਰ ਦੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਖਾਰਕੀਵ 'ਚ ਰੂਸੀ ਗੋਲਾਬਾਰੀ 'ਚ ਲਕੜੀ ਦੇ ਇਕ ਵੱਡੇ ਰੈਸਟੋਰੈਂਟ ਕੰਪਲੈਕਸ 'ਚ ਅੱਗ ਲੱਗ ਗਈ। ਗਵਰਨਰ ਓਲੇਹ ਸਿਨੀਹੁਬੋਵ ਨੇ ਦੱਸਿਆ ਕਿ ਇਸ ਗੋਲਾਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੂਰਬੀ ਦੋਨੇਸਤਕ ਖੇਤਰ ਦੇ ਗਵਰਨਰ ਪਾਲਵੋ ਕਿਰਿਲੇਂਕੋ ਨੇ ਦੱਸਿਆ ਕਿ ਸ਼ਨੀਵਾਰ ਨੂੰ ਗੋਲਾਬਾਰੀ 'ਚ ਚਾਰ ਲੋਕ ਮਾਰੇ ਗਏ। ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਦੇ ਮੁਖੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੂਕ੍ਰੇਨ 'ਚ ਰੂਸ ਦੇ ਕਬਜ਼ੇ ਵਾਲੇ ਜਪੋਰੀਜ਼ੀਆ ਪ੍ਰਮਾਣੂ ਪਲਾਂਟ 'ਚ ਅੰਤਿਮ ਬਾਹਰੀ ਬਿਜਲੀ ਲਾਈਨ ਕੱਟ ਦਿੱਤੀ ਗਈ ਹੈ।

 ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ, ਕਿਹਾ-UP ਸਰਕਾਰ ’ਚ ਆਟਾ 22 ਰੁਪਏ ਲੀਟਰ ਸੀ, ਜੋ ਹੁਣ 40 ਰੁਪਏ ਲੀਟਰ ਹੈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News