ਜਰਮਨੀ ''ਚ ਅਮਰੀਕੀ ਮਿਜ਼ਾਈਲ ਤਾਇਨਾਤੀ ਪ੍ਰਤੀ ਰੂਸ ਦੀ ਪ੍ਰਤੀਕਿਰਿਆ ਆਈ ਸਾਹਮਣੇ
Monday, Jul 29, 2024 - 05:12 PM (IST)

ਸੇਂਟ ਪੀਟਰਸਬਰਗ (ਯੂ. ਐੱਨ. ਆਈ.): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਜੇਕਰ ਅਮਰੀਕਾ ਜਰਮਨੀ ਵਿਚ ਲੰਬੀ ਦੂਰੀ ਦੇ ਹਥਿਆਰ ਤਾਇਨਾਤ ਕਰਦਾ ਹੈ ਤਾਂ ਰੂਸ ਵੀ ਉਸ ਮੁਤਾਬਕ ਜਵਾਬੀ ਕਦਮ ਚੁੱਕੇਗਾ। ਪੁਤਿਨ ਨੇ ਐਤਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਰੂਸ ਦੇ ਸਾਲਾਨਾ ਜਲ ਸੈਨਾ ਦਿਵਸ ਮੌਕੇ ਇੱਕ ਜਲ ਸੈਨਾ ਪਰੇਡ ਦੌਰਾਨ ਕਿਹਾ, "ਜੇਕਰ ਸੰਯੁਕਤ ਰਾਜ ਜਰਮਨੀ ਵਿੱਚ ਲੰਬੀ ਦੂਰੀ ਦੇ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਨੂੰ ਲਾਗੂ ਕਰਦਾ ਹੈ, ਤਾਂ ਅਸੀਂ ਵੀ ਪ੍ਰਤੀਕਿਰਿਆ ਵਜੋਂ ਆਪਣੀ ਜਲ ਸੈਨਾ ਦ ਤੱਟਵਰਤੀ ਬਲਾਂ ਦਾ ਸਮਰੱਥਾ ਨੂੰ ਵਧਾਵਾਂਗੇ ਅਤੇ ਮੱਧਮ ਅਤੇ ਛੋਟੀ ਦੂਰੀ ਦੇ ਹਥਿਆਰਾਂ ਦੀ ਤਾਇਨਾਤੀ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ-ਪ੍ਰਮਾਣੂ ਸੰਕਟ ਦੇ ਸ਼ਰਨਾਰਥੀਆਂ ਨੂੰ ਵੱਡਾ ਝਟਕਾ, ਜਾਪਾਨ ਨੇ ਕੀਤਾ ਅਹਿਮ ਐਲਾਨ
ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਨਾਟੋ ਅਤੇ ਯੂਰਪ ਪ੍ਰਤੀ ਵਚਨਬੱਧਤਾ ਜਤਾਉਂਦੇ ਹੋਏ 2026 ਤੱਕ ਜਰਮਨੀ ਵਿੱਚ ਲੰਬੀ ਦੂਰੀ ਦੇ ਮਾਰੂ ਹਥਿਆਰਾਂ ਦੀ ਤੈਨਾਤੀ ਸ਼ੁਰੂ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ। ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਸੰਭਾਵਤ ਤੌਰ 'ਤੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਅਜਿਹੀਆਂ ਮਿਜ਼ਾਈਲਾਂ 10 ਮਿੰਟਾਂ ਦੇ ਅੰਦਰ ਰੂਸੀ ਖੇਤਰ 'ਤੇ ਨਿਸ਼ਾਨਾ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ, "ਯੂਰਪ ਅਤੇ ਦੁਨੀਆ ਦੇ ਹੋਰ ਖੇਤਰਾਂ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਵੱਲੋਂ ਚੁੱਕੇ ਗਏ ਕਦਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਫੌਜਾਂ ਅਤੇ ਹਥਿਆਰਾਂ ਦੀ ਤਾਇਨਾਤੀ ਲਈ ਢੁਕਵੇਂ ਕਦਮ ਚੁੱਕਾਂਗੇ।" ਪੁਤਿਨ ਨੇ ਕਿਹਾ ਕਿ ਰੂਸ ਜ਼ਮੀਨ ਅਤੇ ਪਾਣੀ ਹੇਠਾਂ ਲੜਨ ਵਾਲੇ ਬਲਾਂ ਅਤੇ ਭਾਰਤੀ ਜਲ ਸੈਨਾ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖੇਗਾ। ਨਾਲ ਹੀ ਉਨ੍ਹਾਂ ਨੂੰ ਨਵੀਂ ਪੀੜ੍ਹੀ ਦੇ ਹਾਈਪਰਸੋਨਿਕ ਮਿਜ਼ਾਈਲ ਪ੍ਰਣਾਲੀਆਂ ਨਾਲ ਵੀ ਲੈਸ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।