ਯੂਕ੍ਰੇਨ ਨਾਲ ਗੱਲਬਾਤ ਅਗੇ ਵਧ ਰਹੀ : ਰੂਸ

Thursday, Mar 17, 2022 - 02:20 AM (IST)

ਯੂਕ੍ਰੇਨ ਨਾਲ ਗੱਲਬਾਤ ਅਗੇ ਵਧ ਰਹੀ : ਰੂਸ

ਕੀਵ-ਰੂਸ ਦੇ ਫੌਜੀ ਬਲਾਂ ਦੇ ਯੂਕ੍ਰੇਨ ਦੀ ਰਾਜਧਾਨੀ ਖੇਤਰ ਅਤੇ ਹੋਰ ਮੁੱਖ ਸ਼ਹਿਰਾਂ 'ਚ ਜਾਰੀ ਹਮਲਿਆਂ ਦਰਮਿਆਨ ਦੋਵੇਂ ਦੇਸ਼ ਬੁੱਧਵਾਰ ਨੂੰ ਅਗਲੇ ਦੌਰ ਦੀ ਗੱਲਬਾਤ ਲਈ ਆਸਵੰਦ ਨਜ਼ਰ ਆਏ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਰਾਹੀਂ ਅਮਰੀਕੀ ਸੰਸਦ 'ਚ ਆਪਣੇ ਸੰਬੋਧਨ 'ਚ ਰੂਸ ਵਿਰੁੱਧ ਯੂਕ੍ਰੇਨ ਦੀ ਲੜਾਈ 'ਚ ਅਮਰੀਕੀ ਸੰਸਦ ਤੋਂ ਹੋਰ ਮਦਦ ਦੀ ਅਪੀਲ ਕਰਦੇ ਹੋਏ ਪਰਲ ਹਰਬਰ ਅਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦਾ ਬੁੱਧਵਾਰ ਨੂੰ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਯੂਰਪ ਲਈ ਯੂਕ੍ਰੇਨ ਦੇ ਬਾਲ ਸ਼ਰਨਾਰਥੀ ਬਣੇ ਵੱਡੀ ਚੁਣੌਤੀ

ਹਾਲਾਂਕਿ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਦੇਸ਼ ਦੇ ਉੱਤੇ ਨੋ-ਫਲਾਈ ਜ਼ੋਨ ਦਾ ਐਲਾਨ ਸੰਭਵ ਨਹੀਂ ਹੋ ਸਕਦਾ ਹੈ। ਲਗਾਤਾਰ ਬੰਬਾਰੀ ਦੇ ਬਾਵਜੂਦ ਕੀਵ ਵੱਲ ਫੌਜੀ ਕਾਫ਼ਲਾ ਵਧਣ ਦੀ ਗਤੀ ਕੁਝ ਹੋਲੀ ਹੋਣ ਦਰਮਿਆਨ ਦੋਵਾਂ ਪੱਖਾਂ ਨੇ ਕਿਹਾ ਕਿ ਗੱਲਬਾਤ 'ਚ ਪ੍ਰਗਤੀ ਹੋ ਰਹੀ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਰਵੋਰ ਨੇ ਕਿਹਾ ਕਿ ਯੂਕ੍ਰੇਨ ਲਈ ਇਕ ਨਿਰਪੱਖ ਫੌਜੀ ਸਥਿਤੀ 'ਤੇ 'ਗੰਭੀਰਤਾ ਨਾਲ ਚਰਚਾ ਕੀਤਾ ਜਾ ਰਹੀ ਹੈ'', ਜਦਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਨੇ ਯੁੱਧ ਨੂੰ ਖਤਮ ਕਰਨ ਦੀਆਂ ਰੂਸ ਦੀਆਂ ਮੰਗਾਂ ਨੂੰ ਜ਼ਿਆਦਾ ਯਥਾਰਥਵਾਦੀ ਦੱਸਿਆ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੀ ਅਦਾਲਤ ਨੇ ਰੂਸ ਨੂੰ ਯੂਕ੍ਰੇਨ 'ਚ ਫੌਜੀ ਮੁਹਿੰਮ ਰੋਕਣ ਦਾ ਦਿੱਤਾ ਹੁਕਮ

ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜ ਯੂਕ੍ਰੇਨ ਦੇ ਅੰਦਰ ਖੇਤਰ ਤੱਕ ਜਾਣ 'ਚ ਅਸਮਰਥ ਰਹੀ ਹੈ ਪਰ ਮਾਰੀਉਪੋਲ ਸਮੇਤ ਸ਼ਹਿਰਾਂ 'ਚ ਭਾਰੀ ਗੋਲੀਬਾਰੀ ਕੀਤੀ ਗਈ। ਕੀਵ ਦੇ ਨਿਵਾਸੀ ਸ਼ਹਿਰ 'ਚ ਜਾਰੀ ਕਰਫ਼ਿਊ ਕਾਰਨ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਪਾਏ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਪਤਾ ਹੈ ਕਿ ਉਹ ਨਾਟੋ 'ਚ ਸ਼ਾਮਲ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਪਾਕਿ 'ਚ ਕੋਰੋਨਾ ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ ਗਈਆਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News