ਰੂਸ ਕਾਬੁਲ ’ਚੋਂ 500 ਲੋਕਾਂ ਨੂੰ ਕੱਢਣ ਦੀ ਕਰ ਰਿਹਾ ਤਿਆਰੀ
Wednesday, Aug 25, 2021 - 03:41 PM (IST)
ਇੰਟਰਨੈਸ਼ਨਲ ਡੈਸਕ : ਰੂਸ 4 ਫੌਜੀ ਜਹਾਜ਼ਾਂ ਰਾਹੀਂ ਅਫਗਾਨਿਸਤਾਨ ’ਚੋਂ 500 ਤੋਂ ਜ਼ਿਆਦਾ ਲੋਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਕਾਬੁਲ ਤੋਂ ਲੋਕਾਂ ਨੂੰ ਕੱਢਣ ਦੀ ਕਵਾਇਦ ਸ਼ੁਰੂ ਹੋਣ ਤੋਂ ਬਾਅਦ ਰੂਸ ਦੀ ਇਹ ਪਹਿਲੀ ਮੁਹਿੰਮ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਕਿਹਾ ਕਿ ਉਹ ਰੂਸ, ਬੇਲਾਰੂਸ, ਕਿਰਗਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਅਤੇ ਯੂਕਰੇਨ ਦੇ ਲੋਕਾਂ ਨੂੰ ਕਾਬੁਲ ’ਚੋਂ ਕੱਢੇਗਾ। ਮੰਤਰਾਲੇ ਦੇ ਅਨੁਸਾਰ ਹਰ ਜਹਾਜ਼ ’ਚ ਡਾਕਟਰੀ ਕਰਮਚਾਰੀਆਂ ਦੀ ਇੱਕ ਟੀਮ ਹੋਵੇਗੀ ਤਾਂ ਜੋ ਕਿਸੇ ਨੂੰ ਵੀ ਇਲਾਜ ਦੀ ਲੋੜ ਹੋਵੇ, ਉਸ ਦੀ ਮਦਦ ਕੀਤੀ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮਾਂ ’ਤੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ।