ਰੂਸ ਹੁਣ ਫਿਲਮ ਦੀ ਸ਼ੂਟਿੰਗ ਪੁਲਾੜ ’ਚ ਕਰ ਕੇ ਅਮਰੀਕਾ ਨੂੰ ਮਾਤ ਦੇਣ ਦੀ ਤਿਆਰੀ ’ਚ
Sunday, Sep 19, 2021 - 11:00 AM (IST)
ਨਿਊਯਾਰਕ (ਅਨਸ) - ਸਾਬਕਾ ਸੋਵੀਅਤ ਸੰਘ ਨੇ 60 ਸਾਲ ਪਹਿਲਾਂ ਆਪਣੇ ਸਪੂਤਨਿਕ ਉਪਗ੍ਰਹਿ ਦੀ ਲਾਂਚਿੰਗ ਪਹਿਲਾਂ ਕਰ ਕੇ ਅਮਰੀਕਾ ਨੂੰ ਪੁਲਾੜ ਵਿਚ ਪਛਾੜ ਦਿੱਤਾ ਸੀ। ਇਕ ਵਾਰ ਫਿਰ ਦੋਨੋਂ ਮੁਕਾਬਲੇਬਾਜ਼ਾਂ ਵਿਚ ਇਕ ਨਵੀਂ ਪੁਲਾੜ ਦੌੜ ਸ਼ੁਰੂ ਹੋ ਰਹੀ ਹੈ। ਬਾਲੀਵੁੱਡ ਅਭਿਨੇਤਾ ਟਾਮ ਕਰੂਜ ਦੀ ਆਉਣ ਵਾਲੀ 200 ਮਿਲੀਅਨ ਡਾਲਰ ਦੀ ਪੁਲਾੜ ’ਤੇ ਆਧਾਰਿਤ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਦੀ ਰੂਸੀਆਂ ਨੇ ਪਹਿਲੀ ਫੀਚਰ ਫਿਲਮ ‘ਦਿ ਚੈਲੇਂਜ’ ਦੀ ਸ਼ੂਟਿੰਗ ਪੁਲਾੜ ਵਿਚ ਕਰਨ ਦੀ ਯੋਜਨਾ ਬਣਾਈ ਹੈ।
‘ਦਿ ਚੈਲੇਂਜ’ ਇਕ ਰੂਸੀ ਡਾਕਟਰ ਦੀ ਕਹਾਣੀ ਹੈ ਜਿਸਨੂੰ ਇਕ ਪੁਲਾੜ ਯਾਤਰੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਜਾਂਦਾ ਹੈ। ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਤਾਂ ਪ੍ਰੋਡਕਸ਼ਨ ਟੀਮ ਅਗਲੇ ਮਹੀਨੇ ਇਤਿਹਾਸ ਰੱਚਣ 12 ਰੋਜ਼ਾ ਮਿਸ਼ਨ ’ਤੇ ਪੁਲਾੜ ਰਵਾਨਾ ਹੋਵੇਗੀ। ਪਿਛਲੇ ਸਾਲ ਨਾਸਾ ਨੇ ਐਲਾਨ ਕੀਤਾ ਸੀ ਕਿ ਇਹ ਏਲਨ ਮਸਕ ਦੇ ਸਪੇਸਐਕਸ ਅਤੇ ਟਾਮ ਕਰੂਜ ਨਾਲ ਇਕ ਫਿਲਮ ਦੀ ਸ਼ੂਟਿੰਗ ਲਈ ਸਾਂਝੇਦਾਰੀ ਕਰ ਰਿਹਾ ਹੈ ਜਿਸਨੂੰ ਅੰਸ਼ਿਕ ਤੌਰ ’ਤੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਿਲਮਾਇਆ ਜਾਏਗਾ।