ਖੂਫੀਆ ਅਧਿਕਾਰੀਆਂ ਦੀ ਚਿਤਾਵਨੀ, ਟਰੰਪ ਨੂੰ ਮੁੜ ਸੱਤਾ ''ਚ ਲਿਆਉਣ ਲਈ ਦਖਲ ਕਰ ਰਿਹੈ ਰੂਸ

02/21/2020 5:46:00 PM

ਵਾਸ਼ਿੰਗਟਨ- ਅਮਰੀਕੀ ਖੂਫੀਆ ਅਧਿਕਾਰੀਆਂ ਨੇ ਇਕ ਬ੍ਰੀਫਿੰਗ ਵਿਚ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਰੂਸ ਡੋਨਾਲਡ ਟਰੰਪ ਨੂੰ ਮੁੜ ਰਾਸ਼ਟਰਪਤੀ ਬਣਾਉਣ ਲਈ 2020 ਚੋਣਾਂ ਦੇ ਪ੍ਰਚਾਰ ਮੁਹਿੰਮ ਵਿਚ ਦਖਲ ਕਰ ਰਿਹਾ ਹੈ, ਜਿਸ ਤੋਂ ਨਾਰਾਜ਼ ਹੋਏ ਰਾਸ਼ਟਰਪਤੀ ਨੇ ਆਪਣੇ ਖੂਫੀਆ ਮੁਖੀ ਨੂੰ ਬਦਲ ਦਿੱਤਾ। ਅਮਰੀਕੀ ਮੀਡੀਆ ਨੇ ਇਹ ਖਬਰ ਜਾਰੀ ਕੀਤੀ ਹੈ।

ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਸ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਨੂੰ ਜਦੋਂ ਸਦਨ ਦੇ ਖੂਫੀਆ ਕਮੇਟੀ ਦੇ ਨਾਲ 13 ਫਰਵਰੀ ਨੂੰ ਹੋਏ ਸੈਸ਼ਨ ਦੇ ਬਾਰੇ ਵਿਚ ਪਤਾ ਲੱਗਿਆ ਤਾਂ ਉਹਨਾਂ ਨੇ ਰਾਸ਼ਟਰੀ ਖੂਫੀਆ ਇਕਾਈ ਡੀ.ਐਨ.ਆਈ. ਦੇ ਕਾਰਜਕਾਰੀ ਨਿਰਦੇਸ਼ਕ ਜੋਸਫ ਮੈਗੁਆਯਰ 'ਤੇ ਨਾਰਾਜ਼ਗੀ ਜਤਾਈ। ਖਬਰ ਮੁਤਾਬਕ ਮੈਗੁਆਯਰ ਦੇ ਸਹਿਯੋਗੀ ਸ਼ੇਲਬੀ ਪੀਅਰਸਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰੂਸ ਟਰੰਪ ਵਲੋਂ ਇਕ ਵਾਰ ਮੁੜ ਅਮਰੀਕੀ ਚੋਣਾਂ ਵਿਚ ਦਖਲ ਕਰ ਰਿਹਾ ਹੈ।

ਖਬਰਾਂ ਮੁਤਾਬਕ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਇਸ ਸੂਚਨਾ ਦੀ ਵਰਤੋਂ ਉਹਨਾਂ ਦੇ ਖਿਲਾਫ ਕਰਨਗੇ। ਨਿਊਯਾਰਕ ਟਾਈਮਸ ਮੁਤਾਬਕ ਰਾਸ਼ਟਰਪਤੀ ਇਸ ਸੈਸ਼ਨ ਵਿਚ ਮਹਾਦੋਸ਼ ਦੀ ਜਾਂਚ ਦੀ ਪ੍ਰਕਿਰਿਆ ਦੀ ਅਗਵਾਈ ਕਰਨ ਵਾਲੇ ਡੈਮੋਕ੍ਰੇਟਿਕ ਮੁਖੀ ਐਡਮ ਸ਼ਿਫ ਦੀ ਮੌਜੂਦਗੀ ਤੋਂ ਵੀ ਨਾਰਾਜ਼ ਸਨ। ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਮੈਗੁਆਯਰ ਡੀ.ਐਨ.ਆਈ. ਅਹੁਦੇ 'ਤੇ ਸਥਾਈ ਤੌਰ 'ਤੇ ਨਿਯੁਕਤੀ ਦੇ ਲਿਹਾਜ਼ ਨਾਲ ਪਹਿਲੀ ਪਸੰਦ ਬਣੇ ਹੋਏ ਸਨ ਪਰ ਟਰੰਪ ਨੇ ਜਦੋਂ ਗੁਪਤ ਚੋਣ ਸੁਰੱਖਿਆ ਦੇ ਬਾਰੇ ਵਿਚ ਸੁਣਿਆ ਤਾਂ ਉਹ ਮੈਗੁਆਯਰ ਤੋਂ ਨਾਰਾਜ਼ ਹੋ ਗਏ। ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਮੈਗੁਆਯਰ ਦੀ ਥਾਂ ਜਰਮਨੀ ਵਿਚ ਅਮਰੀਕਾ ਦੇ ਰਾਜਦੂਤ ਤੇ ਆਪਣੇ ਕਰੀਬੀ 53 ਸਾਲਾ ਰਿਚਰਡ ਗ੍ਰੇਨੇਲ ਨੂੰ ਜ਼ਿੰਮੇਦਾਰੀ ਸੌਂਪ ਰਹੇ ਹਨ।


Baljit Singh

Content Editor

Related News